ਖੰਨਾ: ਕੌਂਸਲ ਆਫ਼ ਜੂਨੀਅਨ ਇੰਜਨੀਅਰ ਸਰਕਲ ਵੱਲੋਂ ਐਕਸੀਅਨ ਪੀ ਤੇ ਐੱਮ ਮੰਡਲ ਖੰਨਾ ਦੇ ਦਫ਼ਤਰ ਅੱਗੇ ਧਰਨਾ ਅੱਜ ਵੀ ਲਗਾਤਾਰ ਜਾਰੀ ਰਿਹਾ। ਇਸ ਮੌਕੇ ਇੰਜ. ਦਵਿੰਦਰ ਸਿੰਘ ਨੇ ਕਿਹਾ ਕਿ ਐਕਸੀਅਨ ਨੇ ਜਥੇਬੰਦੀ ਨੂੰ ਮਾੜੀ ਸ਼ਬਦਾਵਲੀ ਬੋਲੀ ਤੇ ਜਥੇਬੰਦੀ ਦੇ ਮੈਂਬਰਾਂ ਦੇ ਨਾਮ ਲੈ ਕੇ ਮਨਘੜਤ ਦੋਸ਼ ਲਾਏ ਸਨ, ਜਿਸ ਕਾਰਨ ਜਥੇਬੰਦੀ ਦੇ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਕਸੀਅਨ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਸਟੋਰਾਂ ਤੇ ਮੀਟਰਿੰਗ ਲੈਬਾਂ ਤੋਂ ਸਾਮਾਨ ਕਢਵਾਉਣ ਤੇ ਬਿਜਲੀ ਚੋਰੀ, ਕਿਸੇ ਪ੍ਰਕਾਰ ਦੀ ਚੈਕਿੰਗ ਜਾਂ ਵੈਰੀਫ਼ਿਕੇਸ਼ਨ ਆਦਿ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਦਵਿੰਦਰ ਸਿੰਘ, ਨਿਰਮਲ ਸਿੰਘ, ਰੁਪਿੰਦਰ ਸੁਰਜਨ, ਕਮਲਜੀਤ ਸਿੰਘ, ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ