ਦੋਰਾਹਾ: ਇਥੇ ਨੌਜਵਾਨ ਸਭਾ ਸਤਨਾਮ ਨਗਰ ਵੱਲੋਂ ਦੀਪ ਸਿੱਧੂ ਨਮਿੱਤ ਦੋਰਾਹਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਮੋਮਬੱਤੀ ਮਾਰਚ ਕੱਢਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਨੌਜਵਾਨਾਂ ਤੇ ਇਲਾਕਾ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਸਤਨਾਮ ਨਗਰ ਤੋਂ ਮੋਮਬੱਤੀ ਮਾਰਚ ਅਰੰਭ ਕਰਦਿਆਂ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਆਦਿ ਨਾਅਰੇ ਲਾਉਂਦੇ ਹੋਏ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਇਸ ਮੌਕੇ ਨਵਜੋਤ ਸਿੰਘ, ਪਵਨ ਸਿੰਘ, ਭਿੰਦਰ ਸਿਘ, ਦਲਵੀਰ ਸਿੰਘ, ਗੁਰਕੀਰਤ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ, ਦਲਵੀਰ ਸਿੰਘ, ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ