ਖੰਨਾ: ਸ਼ਹਿਰ ਵਿਚ ਅਮਰੂਤ ਸਕੀਤ ਤਹਿਤ ਤਿਆਰ ਕੀਤੇ ਸੀਵਰੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ’ਚ ਮੋਟਰਾਂ ਦੀ ਫਿਟਿੰਗ ਕਾਰਨ ਸ਼ਹਿਰ ਵਿਚ ਪਾਣੀ ਦੀ ਸਪਲਾਈ ਨੂੰ ਨਗਰ ਕੌਂਸਲ ਘੱਟ ਕਰਨ ਜਾ ਰਹੀ ਹੈ। ਇਸ ਸਬੰਧੀ ਕੌਂਸਲ ਦੇ ਇੰਜਨੀਅਰ ਅਧਿਕਾਰੀਆਂ ਨੇ ਕਿਹਾ ਕਿ ਐੱਸਟੀਪੀ ਬਣ ਕੇ ਤਿਆਰ ਹੋ ਚੁੱਕਾ ਹੈ, ਜਿਸ ਨੂੰ ਚਾਲੂ ਕਰਨ ਲਈ ਮੋਟਰਾਂ ਦੀ ਜ਼ਰੂਰੀ ਫਿਟਿੰਗ ਕੀਤੀ ਜਾਣੀ ਹੈ ਅਤੇ ਇਸ ਲਈ ਸ਼ਹਿਰ ਦੀ ਪਾਣੀ ਸਪਲਾਈ ਨੂੰ ਘੱਟ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਫਿਟਿੰਗ ਪੂਰੀ ਹੁੰਦੇ ਹੀ ਪਾਣੀ ਸਪਲਾਈ ਮੁੜ ਨਿਯਮਿਤ ਰੂਪ ਵਿਚ ਬਹਾਲ ਕਰ ਦਿੱਤੀ ਜਾਵੇਗੀ। ਇਸ ਮੌਕੇ ਕੌਂਸਲ ਦੇ ਈ.ਓ ਚਰਨਜੀਤ ਸਿੰਘ ਨੇ ਇਸ ਕੰਮ ਨੂੰ ਤੇਜ਼ੀ ਨਾਲ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਵਾਸੀਆਂ ਨੂੰ ਜ਼ਿਆਦਾ ਸਮੇਂ ਲਈ ਪ੍ਰੇਸ਼ਾਨੀ ਨਾ ਆਵੇ।
-ਨਿੱਜੀ ਪੱਤਰ ਪ੍ਰੇਰਕ