ਪੱਤਰ ਪ੍ਰੇਰਕ
ਦੋਰਾਹਾ, 9 ਅਕਤੂਬਰ
ਇਥੇ ਦਸਹਿਰਾ ਮਨਾਉਣ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ ਹੇਠ ਮੀਟਿੰਗ ਹੋਈ। ਬੰਤ ਸਿੰਘ ਦੋਬੁਰਜੀ ਨੇ ਦੱਸਿਆ ਕਿ ਸ੍ਰੀ ਰਾਮ ਨਾਟਕ ਕਲੱਬ ਅਤੇ ਦੁਸਹਿਰਾ ਕਮੇਟੀ ਵੱਲੋਂ ਸਾਂਝੇ ਤੌਰ ਤੇ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 15 ਅਕਤੂਬਰ ਨੂੰ ਸੱਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਪਣੇ ਜੌਹਰ ਵਿਖਾ ਕੇ ਧਮਾਲਾਂ ਪਾਉਣਗੇ। ਸਮਾਗਮ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਅਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਖੰਨਾ ’ਚ ਦੋ ਦਿਨ ਮਨਾਇਆ ਜਾਵੇਗਾ ਦੁਸਹਿਰਾ: ਸ਼ਹਿਰ ਵਿਚ ਇਸ ਵਾਰ ਦਸਹਿਰਾ ਮੇਲਾ ਦੋ ਦਿਨ ਮਨਾਇਆ ਜਾਵੇਗਾ। ਪ੍ਰਧਾਨ ਵਿਸ਼ਾਲ ਬੌਬੀ ਨੇ ਕਿਹਾ ਕਿ ਇਸ ਵਾਰ ਦੁਸਹਿਰਾ ਮਿਲਟਰੀ ਗਰਾਊਂਡ ਵਿਚ 14 ਅਤੇ 15 ਅਕਤੂਬਰ ਨੂੰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਦੀ ਰਾਤ ਨੂੰ ਸੱਭਿਆਚਾਰਕ ਪ੍ਰੋਗਰਾਮ ਕੀਤਾ ਜਾਵੇਗਾ, ਜਿਸ ਵਿਚ ਉੱਘੇ ਗਾਇਕ ਭਾਗ ਲੈਣਗੇ। ਇਸ ਮੌਕੇ ਰਾਕੇਸ਼ ਸ਼ਾਹੀ, ਮਦਨ ਬਿਰਮਾਨੀ, ਹਰੀਸ਼ ਗੁਪਤਾ, ਕਰਨ ਅਰੋੜਾ, ਵਿਕਾਸ ਅਗਰਵਾਲ, ਸੁਭਾਸ਼ ਸ਼ਰਮਾ ਹਾਜ਼ਰ ਸਨ।