ਜਗਰਾਉਂ: ਪੁਲੀਸ ਥਾਣਾ ਹਠੂਰ ਦੇ ਅਧਿਕਾਰ ਖੇਤਰ ਵਿੱਚ ਪਿੰਡ ਮਾਣੂੰਕੇ ਵਿੱਚ ਹੋਏ ਮੋਟਰਸਾਈਕਲ ਕਾਰ ਹਾਦਸੇ ਦੇ ਜ਼ਖਮੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲ਼ੀਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰਨ ਉਪਰੰਤ ਉਸ ਦੀ ਭਾਲ ਆਰੰਭ ਦਿੱਤੀ ਹੈ । ਹਾਦਸੇ ਦੀ ਸ਼ਿਕਾਰ ਹੋਈ ਆਰਤੀ ਰਾਣੀ ਵਾਸੀ ਟਿੱਬਾ ਰੋਡ ਲੁਧਿਆਣਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਗੌਰਵ ਬੀਤੇ ਕੱਲ੍ਹ ਪਿੰਡ ਮਾਣੂੰਕੇ ਵਿੱਚ ਪੰਜਾਬ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਮੋਟਰਸਾਈਕਲ ’ਤੇ ਪਿੰਡ ਝੋਰੜਾਂ ਨੂੰ ਜਾ ਰਹੇ ਸਨ ਅਚਾਨਕ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਕੇ ਖਤਾਨਾਂ ਵਿੱਚ ਸੁੱਟ ਦਿੱਤਾ। ਡਰਾਈਵਰ ਕਾਰ ਭਜ ਕੇ ਲੈ ਗਿਆ । ਆਰਤੀ ਰਾਣੀ ਦੀ ਲੱਟ ਟੁੱਟ ਗਈ ਅਤੇ ਗੌਰਵ ਮੌਕੇ ਤੇ ਹੀ ਸਿਰ’ਚ ਸੱਟ ਲੱਗਣ ਕਾਰਨ ਬੇਹੋਸ਼ ਹੋ ਗਿਆ । ਦੋਵਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਰਾਤ ਨੂੰ ਗੌਰਵ ਦੀ ਮੌਤ ਹੋ ਗਈ। -ਪੱਤਰ ਪ੍ਰੇਰਕ