ਟ੍ਰਿਬਿਊਨ ਨਿਊਜ਼ ਸਰਵਿਸ,
ਲੁਧਿਆਣਾ, 25 ਜਨਵਰੀ
ਪੁਲੀਸ ਕਮਿਸ਼ਨਰੇਟ ’ਚ ਬਤੌਰ ਡੀਸੀਪੀ ਆਪ੍ਰੇਸ਼ਨ ਐਂਡ ਸਕਿਉਰਟੀ ਦੇ ਅਹੁਦੇ ’ਤੇ ਤਾਇਨਾਤ ਰਾਜਿੰਦਰ ਸਿੰਘ ਚੀਮਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਦਿਨਾਂ ਤੋਂ ਡੀਐਮਸੀ ਹਸਪਤਾਲ ’ਚ ਜ਼ੇਰੇ ਇਲਾਜ ਸਨ ਤੇ ਇਥੇ ਹੀ ਆਖਰੀ ਸਾਹ ਲਿਆ। ਅੱਜ ਸਵੇਰੇ ਜਿਵੇਂ ਹੀ ਰਾਜਿੰਦਰ ਸਿੰਘ ਚੀਮਾ ਦੇ ਦੇਹਾਂਤ ਦੀ ਖਬਰ ਆਈ ਤਾਂ ਪੁਲੀਸ ਪ੍ਰਸਾਸ਼ਨ ’ਚ ਸੋਗ ਦੀ ਲਹਿਰ ਦੌੜ ਪਈ। ਸ੍ਰੀ ਚੀਮਾ 1990 ’ਚ ਬਤੌਰ ਏਐਸਆਈ ਭਰਤੀ ਹੋਏ ਸਨ। ਉਨ੍ਹਾਂ ਨੇ ਲੁਧਿਆਣਾ ’ਚ ਏਸੀਪੀ ਸਾਊਥ, ਜਲੰਧਰ ’ਚ ਏਸੀਪੀ ਕ੍ਰਾਈਮ ਤੇ ਐਸ.ਪੀ. ਹੈਡ ਕੁਆਰਟਰ, ਫਗਵਾੜਾ ’ਚ ਐਸ.ਪੀ ਅਤੇ ਲੁਧਿਆਣਾ ’ਚ ਬਤੌਰ ਡੀਸੀਪੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਦੇਹਾਂਤ ’ਤੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।