ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਸਤੰਬਰ
ਪੰਜਾਬ ਸਰਕਾਰ ਵੱਲੋਂ ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਥਾਂ ਦਾਮਿਆ ਹਰੀਸ਼ ਕੁਮਾਰ ਨਵੇਂ ਐੱਸਐੱਸਪੀ ਨਿਯੁਕਤ ਕੀਤੇ ਗਏ ਹਨ। ਐੱਸਐਸੱਪੀ ਰਵੀ ਕੁਮਾਰ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਚੰਡੀਗੜ੍ਹ ਵਿੱਚ ਨਿਯੁਕਤ ਕੀਤਾ ਗਿਆ। ਇਸ ਮੌਕੇ ਹਰੀਸ਼ ਦਿਆਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੰਨਾ ਨੂੰ ਨਸ਼ਾ ਤੇ ਅਪਰਾਧ-ਮੁਕਤ ਕਰਨ ਲਈ ਕੰਮ ਕੀਤੇ ਜਾਣਗੇ। ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਦ੍ਰਿੜਤਾ ਨਾਲ ਕਾਇਮ ਰੱਖਿਆ ਜਾਵੇਗਾ।