ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਅਕਤੂਬਰ
ਇੱਥੇ ਮੁਹੱਲਾ ਰਵਿਦਾਸਪੁਰਾ ਵਿੱਚ ਅੱਜ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਾਇਆ ਗਿਆ। ਸਿਵਲ ਹਸਪਤਾਲ ਅਤੇ ਸਾਬਕਾ ਕੌਂਸਲਰ ਕਰਮਜੀਤ ਕੈਂਥ ਦੇ ਸਹਿਯੋਗ ਨਾਲ ਲਗਾਏ ਕੈਂਪ ’ਚ 300 ਲੋਕਾਂ ਨੇ ਲਾਹਾ ਲਿਆ। ਇਨ੍ਹਾਂ ਲੋਕਾਂ ਦੇ ਕਰੋਨਾ ਰੋਕੂ ਪਹਿਲੀ ਅਤੇ ਦੂਜੀ ਡੋਜ਼ ਲਾਈ ਗਈ। ਇਸ ਦੌਰਾਨ ਮੁਹੱਲਾ ਰਵਿਦਾਸਪੁਰਾ ਅਤੇ ਮੁਹੱਲਾ ਧੁੰਮਣ ਦੇ ਵਸਨੀਕਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਰਨਦੀਪ ਕੌਰ, ਜਸਪ੍ਰੀਤ ਸਿੰਘ, ਜਸਵਿੰਦਰ ਕੌਰ (ਆਸ਼ਾ ਵਰਕਰ), ਕਮਲਜੀਤ ਕੌਰ, ਗੁਰਪ੍ਰੀਤ ਕੌਰ, ਅਮਰਜੀਤ ਕੌਰ (ਆਂਗਣਵਾੜੀ ਵਰਕਰ) ਤੋਂ ਇਲਾਵਾ ਬਲਰਾਜ ਸਿੰਘ ਕੈਂਥ, ਚੌਧਰੀ ਚਰਨ ਸਿੰਘ, ਗੁਰਮੀਤ ਸਿੰਘ ਤੇ ਅਰਸ਼ਦੀਪ ਸਿੰਘ ਤੇ ਹੋਰ ਵਿਅਕਤੀ ਵੀ ਮੌਜੂਦ ਸਨ।
ਅੱਸੀ ਫ਼ੀਸਦੀ ਲੋਕਾਂ ਨੇ ਪਹਿਲੀ ਡੋਜ਼ ਲਈ: ਏਡੀਸੀ
ਜਗਰਾਉਂ: ਇੱਥੇ ਮਾਰਕੀਟ ਕਮੇਟੀ ਜਗਰਾਉਂ ਵਿੱਚ ਏਡੀਸੀ ਅਤੇ ਟੀਕਾਕਰਨ ਨੋਡਲ ਅਫ਼ਸਰ ਡਾ. ਨਯਨ ਜੱਸਲ ਨੇ ਟੀਕਾਕਰਨ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ। ਇਸ ਮੌਕੇ ਡਾ. ਜੱਸਲ ਨੇ ਸਮੁੱਚੇ ਜ਼ਿਲ੍ਹੇ ’ਚ 80 ਫ਼ੀਸਦੀ ਵਿਅਕਤੀਆਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ ਅਤੇ 32 ਫ਼ੀਸਦੀ ਲੋਕਾਂ ਨੂੰ ਦੂਜੀ ਖੁਰਾਕ ਵੀ ਲਾਈ ਜਾ ਚੁੱਕੀ ਹੈ। ਇਸ ਕੈਂਪ ਵਿੱਚ ਇਲਾਕੇ ਦੇ ਪਤਵੰਤੇ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ