ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਮਈ
ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਚ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਦੀ ਅਗਵਾਈ ਹੇਠ ਕਰੋਨਾ ਜਾਂਚ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਮਨਦੀਪ ਕੌਰ, ਕੁਲਜੀਤ ਕੌਰ ਅਤੇ ਭਜਨ ਕੌਰ ਦੀ ਟੀਮ ਕਰੋਨਾ ਨਮੂਨੇ ਲੈਣ ਪੁੱਜੀ। ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਤੋਂ ਆਪਣੇ ਪਰਿਵਾਰ ਤੇ ਸਮਾਜ ਨੂੰ ਬਚਾਉਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਕੌਂਸਲਰ ਨਾਗਪਾਲ ਨੇ ਇਲਾਕੇ ਦੇ ਲੋਕਾਂ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਬੀਪੀਈਓ ਮੇਲਾ ਸਿੰਘ ਨੇ ਸਕੂਲ ਅਧਿਆਪਕਾਂ ਵੱਲੋਂ ਚੱਲ ਰਹੀਆਂ ਆਨਲਾਈਨ ਕਲਾਸਾਂ ਦਾ ਨਿਰੀਖਣ ਕੀਤਾ। ਇਹ ਸਕੂਲ ਬਲਾਕ ਵਿਚ ਚੱਲ ਰਹੀ ਦਾਖ਼ਲਾ ਮੁਹਿੰਮ ਵਿਚ ਮੋਹਰੀ ਸਕੂਲ ਬਣਿਆ। ਇਸ ਮੌਕੇ ਨਵਦੀਪ ਸਿੰਘ, ਕਿਰਨਜੀਤ ਕੌਰ, ਅਮਨਦੀਪ ਕੌਰ, ਮਨੂੰ ਸ਼ਰਮਾ, ਨੀਲਮ ਸਪਨਾ, ਕੁਲਵੀਰ ਕੌਰ, ਰਛਪਾਲ ਕੌਰ ਆਦਿ ਹਾਜ਼ਰ ਸਨ।