ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਪਰੈਲ
ਜ਼ਿਲ੍ਹਾ ਲੁਧਿਆਣਾ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਲੁਧਿਆਣਾ ’ਚ ਕਰੋਨਾ ਮਰੀਜ਼ਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 24 ਘੰਟਿਆਂ ’ਚ ਪਹਿਲੀ ਵਾਰ ਜ਼ਿਲ੍ਹੇ ’ਚ 670 ਦੇ ਕਰੀਬ ਕੇਸ ਨਵੇਂ ਸਾਹਮਣੇ ਆਏ ਹਨ, ਜਿਨਾਂ ਵਿੱਚੋਂ 598 ਕੇਸ, ਸਿਰਫ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਤੇ 72 ਹੋਰਨਾਂ ਜ਼ਿਲ੍ਹਿਆਂ ਨਾਲ। ਇੰਨ੍ਹੀ ਵੱਡੀ ਗਿਣਤੀ ’ਚ ਨਵੇਂ ਕੇਸ ਆਉਣ ਨਾਲ ਜ਼ਿਲ੍ਹੇ ’ਚ ਕਰੋਨਾ ਪੀੜ੍ਹਤਾਂ ਦੀ ਗਿਣਤੀ 41,543 ਹੋ ਗਈ ਹੈ। 24 ਘੰਟਿਆਂ ਦੇ ਅੰਦਰ ਸਨਅਤੀ ਸ਼ਹਿਰ ’ਚ 9 ਕਰੋਨਾ ਪੀੜਤਾ ਦੀ ਮੌਤ ਹੋਈ ਹੈ, ਜਿੰਨਾਂ ’ਚੋਂ 6 ਲੁਧਿਆਣਾ ਅਤੇ ਬਾਕੀ 3 ਹੋਰਨਾਂ ਜ਼ਿਲ੍ਹਿਆਂ ਨਾਲ ਸੰਬੰਧਤ ਹਨ।