ਪੱਤਰ ਪ੍ਰੇਰਕ
ਮਾਛੀਵਾੜਾ, 7 ਮਾਰਚ
ਸਥਾਨਕ ਪੁਲੀਸ ਵੱਲੋਂ ਅੱਜ ਇੱਕ ਵਿਅਕਤੀ ਨਿਰਭੈ ਸਿੰਘ ਵਾਸੀ ਰੋਹਲੇ ਨੂੰ 500 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਵੱਲੋਂ ਪੁਲੀਸ ਪਾਰਟੀ ਸਣੇ ਮਾਛੀਵਾੜਾ-ਗੜ੍ਹੀ ਤਰਖਾਣਾ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ। ਉਹ ਜਦੋਂ ਪਿੰਡ ਜਲਾਹ ਮਾਜਰਾ ਦੇ ਟੀ-ਪੁਆਇੰਟ ਨੇੜੇ ਪੁੱਜੇ ਤਾਂ ਇੱਕ ਜਣਾ ਪੈਦਲ ਤੁਰਿਆ ਆ ਰਿਹਾ ਸੀ ਉਹ ਪੁਲੀਸ ਨੂੰ ਦੇਖ ਕੇ ਹੱਥ ਫੜਿਆ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੜਤਾਲ ਕਰਨ ’ਤੇ ਉਸ ਨੇ ਆਪਣਾ ਨਾਂ ਨਿਰਭੈ ਸਿੰਘ ਦੱਸਿਆ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਜਦੋਂ ਮੁਲਜ਼ਮ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 500 ਗ੍ਰਾਮ ਅਫ਼ੀਮ ਬਰਾਮਦ ਹੋਈ।