ਪੱਤਰ ਪ੍ਰੇਰਕ
ਪਾਇਲ, 20 ਅਗਸਤ
ਪਿੰਡ ਗੋਬਿੰਦਪੁਰਾ ਨਵਾਂਪਿੰਡ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ’ਤੇ ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ ਹੈ, ਜਿਸ ਵਿੱਚ ਕਾਂਗਰਸ ਪਾਰਟੀ ਦੇ 5 ਮੈਂਬਰ ਬਿਨਾਂ ਮੁਕਾਬਲਾ ਜੇਤੂ ਰਹੇ। ਇਹ ਚੋਣ ਕਾਂਗਰਸੀ ਆਗੂ ਭਿੰਦਰ ਸਿੰਘ ਭਿੰਦ ਅਤੇ ਮੇਜਰ ਸਿੰਘ ਪੰਚ ਦੀ ਅਗਵਾਈ ਵਿੱਚ ਅਤੇ ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਦੀ ਦੇਖ਼ ਰੇਖ ਹੇਠ ਹੋਈ। ਜੇਤੂ ਮੈਂਬਰਾਂ ’ਚ ਜੁਝਾਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਪ੍ਰੀਤਮ ਸਿੰਘ, ਰਣਵੀਰ ਸਿੰਘ ਸ਼ਾਮਲ ਹਨ।