ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਅਕਤੂਬਰ
ਸਥਾਨਕ ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ ਵਿੱਚ ਪੀਸੀਟੀਈ ਮਿਸਟਰ ਐਂਡ ਮਿਸ ਲੁਧਿਆਣਾ ਆਡੀਸ਼ਨ ਕਰਵਾਇਆ ਗਿਆ। ਇਸ ਮੁਕਾਬਲੇ ਦੌਰਾਨ ਪੀਸੀਟੀਈ ਮਿਸਟਰ ਐਂਡ ਮਿਸ ਲੁਧਿਆਣਾ ਸਮੇਤ ਮਿਸਟਰ ਐਂਡ ਮਿਸ ਫਿਟਨੈੱਸ, ਫਸਟ ਰਨਰ ਅੱਪ, ਸੈਕਿੰਡ ਰਨਰ ਅੱਪ, ਮਿਸ ਰੇਡੀਅੰਟ ਸਕਿਨ, ਮਿਸਟਰ ਵੈੱਲ ਗਰੂਮਡ, ਪੀਸੀਟੀਈ ਮਿਸਟਰ ਐਂਡ ਮਿਸ ਪਰਸਨੈਲਿਟੀ ਦੇ ਖਿਤਾਬਾਂ ਲਈ ਕੁੱਲ 1 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਇਨਾਮ ਵੰਡੇ ਜਾਣਗੇ।
‘ਬੈਕ ਟੂ ਬਲੈਕ’ ਨਾਂ ਹੇਠ ਹੋਏ ਇਸ ਅਡੀਸ਼ਨ ਵਿੱਚ ਰਸ਼ਮੀ ਜੈਨ, ਮੱਲਿਕਾ ਸਿੰਘ ਅਤੇ ਰਾਘਵ ਚੌਧਰੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਦੌਰਾਨ ਪ੍ਰਤੀਯੋਗੀ ਨੂੰ ਰੈਂਪ ’ਤੇ ਚੱਲਣਾ ਸੀ ਅਤੇ ਫਿਰ ਇੱਕ ਮਿੰਟ ਆਪਣੇ-ਆਪ ਬਾਰੇ ਦੱਸਣਾ ਸੀ। ਗਿਨੀ ਬਿਸਾਉ ਦੀ ਪ੍ਰਤੀਯੋਗੀ ਲੈਨਿਕਾ ਨੇ ਕਿਹਾ ਕਿ ਉਨ੍ਹਾਂ ਪਹਿਲੇ ਦੌਰ ਦਾ ਆਨੰਦ ਲਿਆ ਅਤੇ ਹੁਣ ਅਗਲੇ ਰਾਊਂਡਜ਼ ਦੀ ਉਡੀਕ ਕਰ ਰਹੀ ਹੈ। ਇਸ ਮੌਕੇ ਮੁਕਾਬਲੇ ਦੀ ਪ੍ਰਬੰਧਕ ਮਨਪ੍ਰੀਤ ਮਾਨ ਅਤੇ ਸਹਿ-ਪ੍ਰਬੰਧਕ ਰਾਜਵੀਰ ਸਿੰਘ, ਸੰਸਥਾ ਦੇ ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਪਹਿਲੇ ਗੇੜ ਦੀ ਸਫ਼ਲਤਾ ਲਈ ਟੀਮ ਨੂੰ ਵਧਾਈ ਦਿੱਤੀ।