ਪੱਤਰ ਪ੍ਰੇਰਕ
ਰਾਏਕੋਟ, 15 ਅਪਰੈਲ
ਨੇੜਲੇ ਪਿੰਡ ਬੱਸੀਆਂ ਦੇ ਗੁਰਦੁਆਰਾ ਸ਼ਤਰੰਜਸਰ ਸਾਹਿਬ ਵਿਚ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਸ਼ਹਿਰਾਂ ਵਿੱਚੋਂ 60 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ 14 ਸਾਲ ਤੋਂ ਘੱਟ ਉਮਰ ਦੇ ਦਸਤਾਰ ਮੁਕਾਬਲਿਆਂ ਵਿੱਚੋਂ ਪਰਾਂਸ਼ੂ ਨੇ ਪਹਿਲਾ, ਹਰਕੀਰਤ ਸਿੰਘ ਨੇ ਦੂਜਾ ਤੇ ਗੁਰਲਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 15 ਤੋਂ 25 ਸਾਲ ਦੇ ਮੁਕਾਬਲਿਆਂ ਵਿੱਚੋਂ ਦਵਿੰਦਰ ਸਿੰਘ ਬਾਘਾ ਪੁਰਾਣਾ ਨੇ ਪਹਿਲਾ, ਜਸਪ੍ਰੀਤ ਸਿੰਘ ਰਾੜਾ ਸਾਹਿਬ ਨੇ ਦੂਜਾ, ਰੋਹਿਤਦੀਪ ਸਿੰਘ ਤਲਵੰਡੀ ਨੇ ਤੀਜਾ ਸਥਾਨ ਹਾਸਲ ਕੀਤਾ। ਦੁਮਾਲਾ ਮੁਕਾਬਲੇ ਵਿੱਚੋਂ ਰਣਵੀਰ ਸਿੰਘ ਨੇ ਪਹਿਲਾ, ਸਿਮਰਨਜੀਤ ਕੌਰ ਲੁਧਿਆਣਾ ਨੇ ਦੂਜਾ, ਸਿਮਰਤ ਕੌਰ ਸਿਵੀਆਂ ਨੇ ਤੀਜਾ, ਗੁਰਜਾਪ ਸਿੰਘ ਬੱਸੀਆਂ ਨੇ ਚੌਥਾ ਸਥਾਨ ਅਤੇ ਅਮਨਜੋਤ ਕੌਰ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਕਮੇਟੀ ਪ੍ਰਧਾਨ ਸੁਖਬੀਰ ਸਿੰਘ, ਮਹਿਤਾਬ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਡਾ. ਜਰਨੈਲ ਸਿੰਘ ਜਵੰਧਾ, ਜਸਵਿੰਦਰ ਸਿੰਘ ਸਿੱਧੂ ਵੱਲੋਂ ਨਗਦ ਤੇ ਟਰਾਫੀ ਦੇ ਕੇ ਸਨਮਾਨਿਆ ਗਿਆ।
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਕਾਬਲੇ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਪਿੰਡ ਗਾਲਬਿ ਕਲਾਂ ਵਿਚ ਸਿੱਖ ਇਤਿਹਾਸ, ਧਾਰਮਿਕ ਪੇਂਟਿੰਗ, ਸੁੰਦਰ ਦਸਤਾਰ-ਦੁਮਾਲਾ, ਕਵਿਤਾ ਗਾਇਨ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਪੰਜਵੀਂ ਜਮਾਤ ਤੱਕ ਲੜਕਿਆਂ ਵਿੱਚੋਂ ਗੁਰਮਿਤ ਪੇਪਰ ’ਚ ਜਸਮਾਨ ਸਿੰਘ, ਅਕਾਸ਼ਦੀਪ ਸਿੰਘ ਤੇ ਬਬਨਪ੍ਰੀਤ ਸਿੰਘ ਜਦੋਂਕਿ ਲੜਕੀਆਂ ਵਿੱਚੋਂ ਹੁਸਨਜੋਤ ਕੌਰ, ਸਿਮਰਨਪ੍ਰੀਤ ਕੌਰ ਤੇ ਸੱਚਕੀਰਤ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਸੀਨੀਅਰ ਵਰਗ ਮੁੰਡਿਆਂ ਵਿੱਚੋਂ ਬਲਜਿੰਦਰ ਸਿੰਘ, ਜਸ਼ਨਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਅਤੇ ਲੜਕੀਆਂ ’ਚੋ ਅਰਸ਼ਦੀਪ ਕੌਰ, ਕੁਲਵੀਰ ਕੌਰ ਤੇ ਕਿਰਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਧਾਰਮਿਕ ਪੇਂਟਿੰਗ (ਮੁੰਡੇ) ਵਿੱਚੋਂ ਕੀਰਤ ਸਿੰਘ ਅਤੇ ਲੜਕੀਆਂ ’ਚ ਸਹਿਜਪ੍ਰੀਤ ਕੌਰ ਅੱਵਲ ਰਹੀ। ਦਸਤਾਰ ਮੁਕਾਬਲੇ ’ਚੋਂ ਮਨਦੀਪ ਸਿੰਘ ਤੇ ਸੁੰਦਰ ਦੁਮਾਲਾ ਸਜਾਉਣ ’ਚ ਜਸ਼ਨਪ੍ਰੀਤ ਕੌਰ ਅੱਵਲ ਰਹੀ।