ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਮਈ
ਭਗਵਾਨ ਵਾਲਮੀਕਿ ਭਵਨ ਡਾ.ਅੰਬੇਡਕਰ ਯੂਥ ਵੈਲਫ਼ੇਅਰ ਸੁਸਾਇਟੀ ਨੇ ਸ਼ਿਵ ਸੈਨਾ ਆਗੂ ਅਵਤਾਰ ਮੌਰਿਆ ਵੱਲੋਂ ਭਗਵਾਨ ਵਾਲਮੀਕਿ ਤੇ ਰਵਿਦਾਸੀਆ ਸਮਾਜ ਖਿਲਾਫ਼ ਅਪਸ਼ਬਦ ਬੋਲਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਉਂਦੇ ਹੋਏ ਐੱਸਐੱਸਪੀ ਰਵੀ ਕੁਮਾਰ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਬਲਰਾਮ ਬਾਲੂ, ਗਰੀਬ ਦਾਸ ਤੇ ਰਾਜ ਕੁਮਾਰ ਜੱਸਲ ਨੇ ਕਿਹਾ ਕਿ ਅਵਤਾਰ ਮੌਰਿਆ ਨੇ ਆਪਣੇ ਫੇਸਬੁੱਕ ਅਕਾਊਂਟ ਤੇ 15 ਮਈ 2022 ਨੂੰ ਸ਼ਨੀ ਦੇਵ ਮੰਦਰ ਜੀਟੀ ਰੋਡ ਖੰਨਾ ਵਿਖੇ ਮੀਟਿੰਗ ਦੌਰਾਨ ਲਾਈਵ ਹੋ ਕੇ ਵਾਲਮੀਕਿ ਤੇ ਰਵਿਦਾਸੀਆ ਸਮਾਜ ਦੇ ਲੋਕਾਂ ਨੂੰ ਜਾਤੀਸੂਚਕ ਅਪਸ਼ਬਦ ਬੋਲ ਕੇ ਐੱਸਸੀ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ।