ਪੱਤਰ ਪ੍ਰੇਰਕ
ਮਾਛੀਵਾੜਾ, 25 ਅਕਤੂਬਰ
ਸਥਾਨਕ ਕਲਗੀਧਰ ਦੀ ਨਿਵਾਸੀ ਦਲਵਿੰਦਰ ਕੌਰ ਵਲੋਂ ਮਾਛੀਵਾੜਾ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਇਕ ਵਿਅਕਤੀ ਨੇ ਘਰ ਅੰਦਰ ਵੜ ਕੇ ਭੰਨਤੋੜ ਕੀਤੀ ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੋਰੀ ਕਰ ਲਿਆ। ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ 23 ਅਕਤੂਬਰ ਨੂੰ ਲੁਧਿਆਣਾ ਗਈ ਹੋਈ ਸੀ ਤੇ ਜਦੋਂ ਸ਼ਾਮ ਨੂੰ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ ਅਤੇ ਭੰਨਤੋੜ ਕੀਤੀ ਹੋਈ ਸੀ। ਸ਼ਿਕਾਇਤਕਰਤਾ ਅਨੁਸਾਰ ਸਾਰੇ ਘਰ ਦੀ ਭੰਨਤੋੜ ਉਸ ਦੇ ਇੱਕ ਜਾਣਕਾਰ ਨੇ ਕੀਤੀ ਹੈ ਜਿਸ ਸਬੰਧੀ ਉਸਨੇ ਪਹਿਲਾਂ ਵੀ ਸ਼ਿਕਾਇਤਾਂ ਪੁਲੀਸ ਨੂੰ ਦਿੱਤੀਆਂ ਹੋਈਆਂ ਸਨ। ਦਲਵਿੰਦਰ ਕੌਰ ਨੇ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ।