ਗਗਨਦੀਪ ਅਰੋੜਾ
ਲੁਧਿਆਣਾ, 14 ਅਪਰੈਲ
ਲੁਧਿਆਣਾ ਦੇ ਨਵੇਂ ਪੁਲੀਸ ਕਮਿਸ਼ਨਰ ਕੌਸਤਬ ਸ਼ਰਮਾ ਨੇ ਚਾਰਜ ਸੰਭਾਲਦੇ ਹੀ ਸ਼ਹਿਰ ਦੇ ਸਾਰੇ ਹੀ ਥਾਣਿਆਂ ਦੇ ਐੱਸਐੱਚਓ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਪੁਲੀਸ ਕਮਿਸ਼ਨਰ ਨੇ 29 ਪੁਲੀਸ ਥਾਣਿਆਂ ਦੇ ਐੱਸਐੱਚਓ ਬਦਲੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਥਾਣਿਆਂ ਦੀ ਕਮਾਨ ਸਬ-ਇੰਸਪੈਕਟਰਾਂ ਨੂੰ ਦਿੱਤੀ ਹੈ, 29 ਵਿੱਚੋਂ ਸਿਰਫ਼ 9 ਥਾਣਿਆਂ ਵਿੱਚ ਇੰਸਪੈਕਟਰ ਰੈਂਕ ਦੇ ਐੱਸਐੱਚਓ ਲਗਾਏ ਹਨ। ਬਾਕੀ ਸਾਰਿਆਂ ਥਾਣਿਆਂ ਵਿੱਚ ਸਬ-ਇੰਸਪੈਕਟਰਾਂ ਨੂੰ ਕਮਾਨ ਦਿੱਤੀ ਗਈ ਹੈ। ਪੰਜ ਥਾਣਿਆਂ ਵਿੱਚ ਮਹਿਲਾ ਅਧਿਕਾਰੀ ਵੀ ਲਗਾਈਆਂ ਗਈਆਂ ਹਨ। ਇਨ੍ਹਾਂ ਬਦਲੀਆਂ ਨੂੰ ਦੇਖਦੇ ਹੋਏ ਲੋਕਾਂ ਵਿੱਚ ਚਰਚਾ ਹੈ ਕਿ ਜ਼ਿਆਦਾਤਰ ਥਾਣਿਆਂ ਵਿੱਚ ਨਵੇਂ ਐੱਸਐੱਚਓ ਲਗਾਏ ਗਏ ਹਨ, ਉਹ ਕਿਵੇਂ ਅਪਰਾਧ ਦੀਆਂ ਵਾਰਦਾਤਾਂ ਨੂੰ ਰੋਕਣਗੇ। ਚੋਣਾਂ ਤੋਂ ਪਹਿਲਾਂ ਦੀ ਗੱਲ ਕੀਤੀ ਜਾਏ ਤਾਂ 29 ਪੁਲੀਸ ਥਾਣਿਆਂ ਵਿੱਚੋਂ 13 ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਸਨ, ਜਦਕਿ ਸਿਰਫ਼ 2 ਥਾਣਿਆਂ ਵਿੱਚ ਮਹਿਲਾ ਮੁਲਾਜ਼ਮ ਸਨ।
ਪੰਦਰਾਂ ਦਿਨਾਂ ਵਿੱਚ ਵੱਧਿਆ ਕ੍ਰਾਈਮ ਗ੍ਰਾਫ਼
ਸਨਅਤੀ ਸ਼ਹਿਰ ਵਿੱਚ ਪਿਛਲੇ 15 ਦਿਨਾਂ ਦੌਰਾਨ ਕਾਫ਼ੀ ਕ੍ਰਾਈਮ ਦਾ ਗ੍ਰਾਫ਼ ਵਧਿਆ ਹੈ। ਜਿਸਨੇ ਪੁਲੀਸ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾਈਆਂ ਹੋਈਆਂ ਹਨ। ਹੁਣ ਨਵੇਂ ਐੱਸਐੱਚਓ ਲਈ ਆਪਣੇ ਇਲਾਕੇ ਵਿੱਚ ਕ੍ਰਾਈਮ ਕੰਟਰੋਲ ਰੱਖਣਾ ਕਾਫ਼ੀ ਚਣੌਤੀ ਭਰਿਆ ਹੋਵੇਗਾ।
ਪੁਲੀਸ ਕਮਿਸ਼ਨਰ ਵੱਲੋਂ ਨਵੇਂ ਲਗਾਏ ਗਏ ਐੱਸਐੱਚਓ
ਥਾਣਾ ਦਰੇਸੀ: ਸਬ ਇੰਸਪੈਕਟਰ ਰਾਜਿੰਦਰਪਾਲ ਸਿੰਘ, ਥਾਣਾ ਬਸਤੀ ਜੋਧੇਵਾਲ: ਇੰਸਪੈਕਟਰ ਗੁਰਮੁੱਖ ਸਿੰਘ, ਥਾਣਾ ਸਲੇਮ ਟਾਬਰੀ: ਇੰਸਪੈਕਟਰ ਕੁਲਵੰਤ ਸਿੰਘ, ਥਾਣਾ ਕੋਤਵਾਲੀ : ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਥਾਣਾ ਡਵੀਜ਼ਨ ਨੰਬਰ 2: ਸਬ ਇੰਸਪੈਕਟਰ ਅਕਾਸ਼ ਦੱਤ, ਥਾਣਾ ਡਵੀਜ਼ਨ ਨੰਬਰ-3: ਸਬ ਇੰਸਪੈਕਟਰ ਜਸਬੀਰ ਕੌਰ, ਥਾਣਾ ਡਵੀਜ਼ਨ ਨੰਬਰ 4 : ਸਬ ਇੰਸਪੈਕਟਰ ਗੁਰਜੀਤ ਸਿੰਘ, ਥਾਣਾ ਦੁਗਰੀ : ਸਬ ਇੰਸਪੈਕਟਰ ਨੀਰਜ ਚੌਧਰੀ, ਥਾਣਾ ਡੇਹਲੋ: ਇੰਸਪੈਕਟਰ ਪਰਮਦੀਪ ਸਿੰਘ, ਥਾਣਾ ਸਦਰ : ਸਬ ਇੰਸਪੈਕਟਰ ਜਸਪਾਲ ਸਿੰਘ, ਥਾਣਾ ਸਾਹਨੇਵਾਲ : ਇੰਸਪੈਕਟਰ ਪਵਨ ਕੁਮਾਰ, ਥਾਣਾ ਡਵੀਜ਼ਨ ਨੰਬਰ 6 : ਸਬ ਇੰਸਪੈਕਟਰ ਮੱਧੂ ਬਾਲਾ, ਥਾਣਾ ਡਾਬਾ: ਇੰਸਪੈਕਟਰ ਦਵਿੰਦਰ ਸ਼ਰਮਾ, ਥਾਣਾ ਸ਼ਿਮਲਾਪੁਰੀ : ਸਬ ਇੰਸਪੈਕਟਰ ਸਤੀਸ਼ ਕੁਮਾਰ , ਥਾਣਾ ਹੈਬੋਵਾਲ : ਸਬ ਇੰਸਪੈਕਟਰ ਅੰਮ੍ਰਿਤ ਪਾਲ ਸ਼ਰਮਾ, ਥਾਣਾ ਲਾਡੋਵਾਲ : ਸਬ ਇੰਸਪੈਕਟਰ ਬਿੱਕਰ ਸਿੰਘ, ਥਾਣਾ ਪੀਏਯੂ : ਇੰਸਪੈਕਟਰ ਗੁਰਪ੍ਰੀਤ ਸਿੰਘ, ਥਾਣਾ ਸਰਾਭਾ ਨਗਰ : ਸਬ ਇੰਸਪੈਕਟਰ ਸੁਨੀਤਾ ਕੌਰ, ਥਾਣਾ ਡਵੀਜਨ ਨੰਬਰ 5 : ਸਬ ਇੰਸਪੈਕਟਰ ਵਿਜੈ ਕੁਮਾਰ, ਥਾਣਾ ਡਵੀਜਨ ਨੰਬਰ 8 : ਸਬ ਇੰਸਪੈਕਟਰ ਜਗਦੀਪ ਸਿੰਘ, ਥਾਣਾ ਮਾਡਲ ਟਾਊਨ : ਸਬ ਇੰਸਪੈਕਟਰ ਵਰਿੰਦਰਪਾਲ ਸਿੰਘ, ਥਾਣਾ ਡਵੀਜਨ ਨੰਬਰ 7 : ਸਬ ਇੰਸਪੈਕਟਰ ਗੁਰਸ਼ਿੰਦਰ ਕੌਰ, ਥਾਣਾ ਮਿਹਰਬਾਨ : ਸਬ ਇੰਸਪੈਕਟਰ ਹਰਪ੍ਰੀਤ ਸਿੰਘ, ਥਾਣਾ ਟਿੱਬਾ : ਇੰਸਪੈਕਟਰ ਰਣਬੀਰ ਸਿੰਘ, ਥਾਣਾ ਫੋਕਲ ਪੁਆਇੰਟ : ਸਬ ਇੰਸਪੈਕਟਰ ਕੁਲਦੀਪ ਸਿੰਘ, ਥਾਣਾ ਜਮਾਲਪੁਰ : ਸਬ ਇੰਸਪੈਕਟਰ ਦਵਿੰਦਰ ਸਿੰਘ, ਥਾਣਾ ਕੁੰਮਕਲਾ : ਸਬ ਇੰਸਪੈਕਟਰ ਕੁਲਬੀਰ ਸਿੰਘ, ਥਾਣਾ ਮੋਤੀ ਨਗਰ : ਇੰਸਪੈਕਟਰ ਨਰਦੇਵ ਸਿੰਘ, ਥਾਣਾ ਵਿਮੂਨ ਸੈੱਲ : ਸਬ ਇੰਸਪੈਕਟਰ ਕੁਲਜੀਤ ਕੌਰ