ਪੱਤਰ ਪ੍ਰੇਰਕ
ਮਾਛੀਵਾੜਾ, 13 ਮਾਰਚ
ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਤਲੁਜ ਸਪੋਰਟਸ ਐਂਡ ਯੂਥ ਵੈਲਫੇਅਰ ਕਲੱਬ ਨੂਰਪੁਰ ਮੰਡ ਵੱਲੋਂ ਸਵਰਗੀ ਦੀਪ ਸਿੱਧੂ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬਾਬਾ ਦੀਪਾ ਫਲਾਹੀ ਵਾਲਿਆਂ ਨੇ ਕਿਹਾ ਕਿ ਖੂਨਦਾਨ ਦੇ ਮਹੱਤਵ ਨੂੰ ਸਮਝਣ ਦੀ ਬਹੁਤ ਲੋੜ ਹੈ। ਕੈਂਪ ਵਿੱਚ ਖੂਨਦਾਨੀਆਂ ਦਾ ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਲੁਧਿਆਣਾ ਦੀ ਬਲੱਡ ਬੈਂਕ ਟੀਮ ਡਾ. ਗੁਰਵਿੰਦਰ ਸਿੰਘ ਗਰੇਵਾਲ ਦੀ ਅਗਵਾਈ ’ਚ ਪੁੱਜੀ, ਜਿਨ੍ਹਾਂ ਵੱਲੋਂ 40 ਖੂਨਦਾਨੀਆਂ ਦਾ ਖੂਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਚੇਅਰਮੈਨ ਹਰਬੰਸ ਲਾਲ ਚਾਨਣਾ, ਜਨਰਲ ਸਕੱਤਰ ਅੰਮ੍ਰਿਤਪਾਲ, ਸਰਪੰਚ ਬਨਾਰਸੀ ਦਾਸ, ਸਰਪੰਚ ਹਰਮੇਸ਼ ਲਾਲ, ਪੰਚ ਨਿਰਮਲ ਸਿੰਘ ਨਿੰਮਾ, ਅਭੀਜੋਤ ਸਿੰਘ, ਭੋਲਾ ਪਾਇਲਟ, ਸ਼ਿੰਦਰਪਾਲ ਕੌਰ, ਸੰਦੀਪ ਕੌਰ ਗਰੇਵਾਲ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।