ਲੁਧਿਆਣਾ: ਇੱਥੋਂ ਨੇੜਲੇ ਪਿੰਡ ਚਕਰ ਦੇ ਨੌਜਵਾਨ ਮੁੱਕੇਬਾਜ਼ ਇੰਦਰਜੀਤ ਸਿੰਘ ਨੇ ਅਬਾਕਸ ਇੰਟਰਨੈਸ਼ਨਲ ਫਾਈਟ ਨਾਈਟ-2 ਵਿੱਚ ਹਰਿਆਣਾ ਦੇ ਆਸ਼ੂ ਕੁਮਾਰ ਨੂੰ ਮਾਤ ਦਿੱਤੀ ਹੈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਕੌਮੀ ਪੱਧਰ ਤੱਕ ਸੂਬੇ ਦਾ ਨਾਂ ਚਮਕਾ ਚੁੱਕਾ ਹੈ। ਉਸ ਨੇ ਹੁਣ ਤੱਕ ਪ੍ਰੋਫੈਸ਼ਨਲ ਮੁੱਕੇਬਾਜ਼ੀ ਦੇ 6 ਵਿੱਚੋਂ 6 ਮੈਚ ਜਿੱਤ ਕਿ ਆਪਣੀ ਖੇਡ ਦਾ ਲੋਹਾ ਮਨਵਾਇਆ ਹੈ। ਆਹੀਰ ਬਾਕਸਿੰਗ ਕਲੱਬ ਦਿੱਲੀ ਵੱਲੋਂ ਖੇਡਦਿਆਂ ਉਸ ਨੇ ਅਬਾਕਸ ਇੰਟਰਨੈਸ਼ਨਲ ਫਾਈਟ ਨਾਈਟ-2 ਵਿੱਚ ਹਰਿਆਣਾ ਦੇ ਆਸ਼ੂ ਕੁਮਾਰ ਨੂੰ ਚਾਰ ਰਾਊਂਡ ਵਿੱਚ ਮਾਤ ਦੇ ਕੇ ਜਿੱਤ ਪ੍ਰਾਪਤ ਕੀਤੀ। ਇੰਦਰਜੀਤ ਨੇ ਦੱਸਿਆ ਕਿ ਅਪਰੈਲ-ਮਈ ਮਹੀਨੇ ਉਹ ਕੌਮਾਂਤਰੀ ਕਲੱਬ ਪੀਬੀਸੀ ਵੱਲੋਂ ਇੰਟਰਨੈਸ਼ਨਲ ਫਾਈਟ ਵਿੱਚ ਹਿੱਸਾ ਲਵੇਗਾ। ਉਸ ਨੇ ਦੱਸਿਆ ਕਿ ਉਸ ਦਾ ਸੁਫ਼ਨਾ ਵਿਸ਼ਵ ਚੈਂਪੀਅਨ ਬਣਨ ਦਾ ਹੈ। -ਖੇਤਰੀ ਪ੍ਰਤੀਨਿਧ