ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਸਤੰਬਰ
ਥਾਣਾ ਟਿੱਬਾ ਦੀ ਪੁਲੀਸ ਨੇ ਨੂਰ ਦੋਸ਼ ਆਲਮ ਵਾਸੀ ਕਰਮਸਰ ਕਲੋਨੀ ਨੂੰ ਆਪਣੇ ਸੱਤ ਸਾਲ ਦੇ ਬੱਚੇ ’ਤੇ ਤਸ਼ੱਦਦ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਉਸ ਦੇ ਗੁਆਂਢ ਵਿੱਚ ਰਹਿੰਦੇ ਲਖਵੀਰ ਪੁਰੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੂਰ ਆਲਮ ਆਪਣੇ ਨਿੱਕੇ ਬੱਚੇ ਅਸ਼ਰਫ ਅਲੀ ਨੂੰ ਅਕਸਰ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਨਾਲ ਉਸ ਉੱਪਰ ਤਸ਼ੱਦਦ ਵੀ ਕਰਦਾ ਸੀ। ਉਸ ਨੂੰ ਕਈ ਵਾਰ ਰੋਕਿਆ ਵੀ ਗਿਆ ਸੀ ਪਰ ਉਹ ਬਾਜ਼ ਨਹੀਂ ਆਇਆ ਜਿਸ ’ਤੇ ਮਾਮਲਾ ਪੁਲੀਸ ਕੋਲ ਪੁੱਜਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।