ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਗਸਤ
ਥਾਣਾ ਸਾਹਨੇਵਾਲ ਦੀ ਪੁਲੀਸ ਨੇ ਤਿੰਨ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਟਰੈਕਟਰ ਡਿਸਟਰੀਬਿਊਸ਼ਨ ਦੇਣ ਦਾ ਝਾਂਸਾ ਦੇਕੇ ਇੱਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਕਰਨਾਟਕਾ ਵਾਸੀ ਸੰਦੀਪ ਕੁਮਾਰ ਬੰਦਾ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਫਾਰਮ ਤਿਰੂਮਾਲਾ ਟਰੇਡਰਜ਼ ਏਪੀਐੱਮਸੀ ਯਾਰਡ ਕਰਨਾਟਕਾ ਲਈ ਟਰੈਕਟਰ ਡਿਸਟਰੀਬਿਊਸ਼ਨ ਲੈਣ ਲਈ ਦਰਪਨ ਦਾਦੂ, ਉਸਦੇ ਪਿਤਾ ਪ੍ਰਵੀਨ ਕੁਮਾਰ ਦਾਦੂ ਅਤੇ ਪਤਨੀ ਪੂਜਾ ਦਾਦੂ ਨੂੰ 50 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਵੱਲੋਂ ਨਾ ਤਾਂ ਉਸ ਨੂੰ ਟਰੈਕਟਰ ਦੀ ਡਿਸਟਰੀਬਿਊਸ਼ਨ ਦਿੱਤੀ ਗਈ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ ਹਨ। ਥਾਣੇਦਾਰ ਰਾਜਵੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਤਿੰਨਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।