ਪੱਤਰ ਪ੍ਰੇਰਕ
ਮਾਛੀਵਾੜਾ, 18 ਅਗਸਤ
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਬਲਾਕ ਮਾਛੀਵਾੜਾ ਦੀ ਪ੍ਰਧਾਨ ਚਰਨਜੀਤ ਕੌਰ ਦੀ ਅਗਵਾਈ ਹੇਠ ਇੱਕ-ਰੋਜ਼ਾ ਇਜਲਾਸ ਕੀਤਾ ਗਿਆ, ਜੋ ਕਿ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ, ਜਨਰਲ ਸਕੱਤਰ ਭਿੰਦਰ ਕੌਰ ਅਤੇ ਕੈਸ਼ੀਅਰ ਸੁਰਜੀਤ ਕੌਰ ਵਲੋਂ ਦਰੁਸਤ ਪਾਇਆ ਗਿਆ। ਇਜਲਾਸ ਵਿੱਚ ਜਨਰਲ ਸਕੱਤਰ ਕੁਲਵੰਤ ਕੌਰ ਨੀਲੋਂ ਵਲੋਂ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ’ਚ 20 ਡੈਲੀਗੇਟਾਂ ਨੇ ਭਾਗ ਲਿਆ। ਇਜਲਾਸ ਦੌਰਾਨ ਕਮੇਟੀ ਵੱਲੋਂ ਤਿੰਨ ਸਾਲਾਂ ਦੇ ਫੰਡਾਂ ਦੇ ਲੇਖੇ-ਜੋਖੇ ਦਾ ਹਿਸਾਬ ਰੱਖਿਆ ਗਿਆ, ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਸਰਬ ਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਚਰਨਜੀਤ ਕੌਰ ਪ੍ਰਧਾਨ, ਪਰਮਜੀਤ ਕੌਰ ਬੈਰਸਾਲ ਕਾਰਜਕਾਰੀ ਪ੍ਰਧਾਨ, ਕੁਲਵੰਤ ਕੌਰ ਨੀਲੋਂ ਜਨਰਲ ਸਕੱਤਰ, ਮਨਜੀਤ ਕੌਰ ਸੈਸੋਂਵਾਲ ਕੈਸ਼ੀਅਰ, ਪਰਮਜੀਤ ਕੌਰ ਮੁਸ਼ਕਾਬਾਦ ਸਹਾਇਕ ਕੈਸ਼ੀਅਰ, ਕੁਲਵਿੰਦਰ ਕੌਰ ਭੰਗੂ ਪ੍ਰੈੱਸ ਸਕੱਤਰ, ਹਰਦੀਪ ਕੌਰ ਤੇ ਗੁਰਪ੍ਰੀਤ ਕੌਰ (ਸਲਾਹਕਾਰ),ਬਲਵੀਰ ਕੌਰ ਰਤੀਪੁਰ, ਪਰਮਜੀਤ ਕੌਰ, ਉਪਜੀਤ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਸੁਖਜਿੰਦਰ ਕੌਰ, ਹਰਵਿੰਦਰ ਕੌਰ, ਮਨਿੰਦਰ ਕੌਰ (ਸਾਰੇ ਮੀਤ ਪ੍ਰਧਾਨ) ਚੁਣੇ ਗਏ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਨਹੀਂ ਕਰਦੀ ਓਨਾ ਚਿਰ ਸਾਡਾ ਸੰਘਰਸ਼ ਜਾਰੀ ਰਹੇਗਾ।