ਜਗਰਾਉਂ: ਪੰਜਾਬ ਰੋਡਵੇਜ਼ ਪੈਨਸ਼ਨਰਾਂ ਵੱਲੋਂ ਭਾਈਵਾਲ ਜਥੇਬੰਦੀਆਂ ਨਾਲ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਵਤਾਰ ਗਗੜਾ, ਗੁਰਮੇਲ ਰੂੰਮੀ, ਗੁਰਮੇਲ ਮੈਲਡੇ, ਪਰਮਜੀਤ ਪੰਮੀ, ਸਵਰਨ ਹਠੂਰ ਨੇ ਬਾਬਾ ਜੀ ਦੇ ਇਤਿਹਾਸ ਬਾਰੇ ਸਾਂਝ ਪਾਈ। ਬੁਲਾਰਿਆਂ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਸਮਾਗਮ ਦੇ ਅੰਤਿਮ ਪੜਾਅ ’ਚ ਪ੍ਰਧਾਨ ਜਗਸੀਰ ਸਿੰਘ ਨ੍ਹੇਰੀ, ਬਲਜੀਤ ਸਿੰਘ ਬਿੱਲੂ, ਜਗਦੀਸ਼ ਕਾਉਂਕੇ, ਪ੍ਰਿਤਪਾਲ ਪੰਡੋਰੀ, ਬਚਿੱਤਰ ਧੋਥੜ ਨੇ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਆਪਣੇ ਬਣਦੇ ਹੱਕ ਪੈਨਸ਼ਨਾਂ ਸਬੰਧੀ ਮੰਗਾਂ ਜਲਦੀ ਪੂਰੀਆਂ ਕਰਨ ਲਈ ਆਖਿਆ। -ਪੱਤਰ ਪ੍ਰੇਰਕ