ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਕਤੂਬਰ
ਓਮੈਕਸ ਰਾਇਲ ਰੈਜ਼ੀਡੈਂਸੀ ਪੱਖੋਵਾਲ ਰੋਡ ਵਿੱਚ ਨਵਰਾਤਰਿਆਂ ਦੀ ਸਮਾਪਤੀ ਮੌਕੇ ‘ਓਮੈਕਸ ਡਾਂਡੀਆ ਉਤਸਵ’ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਇਲਾਕਾ ਨਿਵਾਸੀਆਂ ਨੇ ਖੂਬ ਰੌਣਕ ਲਗਾਈ ਅਤੇ ਖੁਸ਼ੀਆਂ ਮਨਾਈਆਂ। ਓਮੈਕਸ ਰਾਇਲ ਰੈਜ਼ੀਡੈਂਸੀ ਦੇ ਸੈਂਟਰਲ ਪਾਰਕ ਵਿੱਚ ਹੋਏ ਸਮਾਗਮ ਦੀ ਸਜਾਵਟ ਅਤੇ ਪ੍ਰਬੰਧ ਨੇ ਤਿਉਹਾਰ ਦੇ ਉਤਸ਼ਾਹ ਵਿੱਚ ਵਾਧਾ ਕੀਤਾ। ਸਮਾਗਮ ਵਿੱਚ 6000 ਵਿਕਅਤੀਆਂ ਨੇ ਹਿੱਸਾ ਲਿਆ। ਸਮਾਗਮ ਵਿੱਚ ਗੁਜਰਾਤ ਤੋਂ ਆਏ ਡਾਂਡੀਆ ਗਰੁੱਪ ਅਤੇ ਬਾਲੀਵੁੱਡ ਡਾਂਸ ਗਰੁੱਪ ਦੀ ਸ਼ਾਨਦਾਰ ਪੇਸ਼ਕਾਰੀ ਨੇ ਲੋਕਾਂ ਨੂੰ ਡਾਂਡੀਆ ਦੀ ਧੁਨ ’ਤੇ ਨੱਚਣ ਲਈ ਮਜ਼ਬੂਰ ਕੀਤਾ।