ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਮਈ
ਪੀਏਯੂ ਦੇ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਕੌਮਾਂਤਰੀ ਜੈਵਿਕ ਭਿੰਨਤਾ ਦਿਵਸ ਮਨਾਇਆ। ਇਹ ਸਮਾਗਮ ਪੰਜਾਬ ਬਾਇਓਡਾਇਵਰਸਟੀ ਬੋਰਡ ਅਤੇ ਪੰਜਾਬ ਰਾਜ ਵਿਗਿਆਨ ਤਕਨਾਲੋਜੀ ਕੌਂਸਲ ਚੰਡੀਗੜ੍ਹ ਦੇ ਸਹਿਯੋਗ ਨਾਲ ਹੋਇਆ। ਇਸ ਮੌਕੇ ਬੋਟਨੀ ਵਿਭਾਗ ਦੇ ਪ੍ਰੋ. ਡਾ. ਰਜਨੀ ਸ਼ਰਮਾ ਨੇ ਭਾਰਤੀ ਜੈਵਿਕ ਭਿੰਨਤਾ ਸਥਿਤੀ ਅਤੇ ਚੁਣੌਤੀਆਂ ਵਿਸ਼ੇ ’ਤੇ ਆਪਣਾ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਪੋਸਟਰ ਬਨਾਉਣ, ਸਲੋਗਨ ਲਿਖਣ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ। ਮੁੱਖ ਮਹਿਮਾਨ ਵਜੋਂ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਾਬਕਾ ਮੁਖੀ ਡਾ. ਐੱੱਸਐੱਸ ਗਿੱਲ ਸ਼ਾਮਲ ਸਨ। ਡਾ. ਗਿੱਲ ਨੇ ਆਪਣੇ ਭਾਸ਼ਣ ਵਿੱਚ ਜੈਵਿਕ ਭਿੰਨਤਾ ਨੂੰ ਸੰਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਅਤੇ ਉਪਰਾਲੇ ਕਰਨ ਲਈ ਕਿਹਾ। ਪੋਸਟਰ ਬਣਾਉਣ ਲਈ ਗੁਰਲੀਨ ਕੌਰ, ਮਦੀਹਾ ਅਤੇ ਚਾਹਤ ਗੁਪਤਾ ਨੂੰ, ਸਲੋਗਨ ਲਿਖਣ ਲਈ ਰਮਨਪ੍ਰੀਤ ਕੌਰ, ਮਦੀਹਾ ਕਾਦਰੀ, ਪਵਨੀਤ ਕੌਰ ਤੇ ਰਿਤੂਰਾਜ ਪਰਵੇ ਅਤੇ ਫੋਟੋਗ੍ਰਾਫੀ ਲਈ ਵਿਪਨ ਕੁਲਾਰੀ, ਸ਼ਾਨਵੀਰ ਅਤੇ ਦੀਕਸ਼ਾਂ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਇਨਾਮ ਦਿੱਤੇ ਗਏ। ਸੋਨਮ ਰਾਠੌਰ ਨੇ ਜੈਵਿਕ ਭਿੰਨਤਾ ਬਾਰੇ ਕਵਿਤਾ ਪੇਸ਼ ਕੀਤੀ । ਡਾ. ਹਰਮੀਤ ਸਰਲਾਚ ਨੇ ਐੱਨਐੱਸਐੱਸ ਕਰਮੀਆਂ ਨੂੰ ਪ੍ਰੇਰਿਤ ਕੀਤਾ। ਅਖੀਰ ਵਿੱਚ ਜੰਗਲਾਤ ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਸਭ ਦਾ ਧੰਨਵਾਦ ਕੀਤਾ ।