ਫੜੀਆਂ ਵਾਲਿਆਂ ਨੇ ਚੌੜਾ ਬਾਜ਼ਾਰ ਕੀਤਾ ‘ਭੀੜਾ’

ਸਾਰਾ ਦਿਨ ਜਾਮ ਰਿਹਾ ਬਾਜ਼ਾਰ; ਪੁਲੀਸ ਤੇ ਨਗਰ ਨਿਗਮ ਅਧਿਕਾਰੀਆਂ ਦੀ ਚਿਤਾਵਨੀ ਬੇਅਸਰ

ਫੜੀਆਂ ਵਾਲਿਆਂ ਨੇ ਚੌੜਾ ਬਾਜ਼ਾਰ ਕੀਤਾ ‘ਭੀੜਾ’

ਐਤਵਾਰ ਨੂੰ ਲੁਧਿਆਣਾ ਦੇ ਚੌੜਾ ਬਾਜ਼ਾਰ ਵਿਚ ਲੱਗੀਆਂ ਫੜੀਆਂ ਕਾਰਨ ਖੱਜਲ ਹੁੰਦੇ ਹੋਏ ਲੋਕ। -ਫੋਟੋ: ਵਰਮਾ

ਸਤਵਿੰਦਰ ਬਸਰਾ

ਲੁਧਿਆਣਾ, 28 ਨਵੰਬਰ

ਸਨਅਤੀ ਸ਼ਹਿਰ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਫੜੀਆਂ ਲਗਾਉਣ ਵਾਲਿਆਂ ਦੇ ਹੌਸਲੇ ਹੁਣ ਇੰਨੇ ਵਧ ਗਏ ਹਨ ਕਿ ਉਹ ਹੁਣ ਪੁਲੀਸ ਅਤੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਦਿੱਤੀ ਚਿਤਾਵਨੀ ਨੂੰ ਵੀ ਟਿੱਚ ਸਮਝਣ ਲੱਗ ਪਏ ਹਨ। ਬੀਤੇ ਦਿਨ ਅਧਿਕਾਰੀਆਂ ਵੱਲੋਂ ਫੜੀਆਂ ਨਾ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਐਤਵਾਰ ਨੂੰ ਪਹਿਲਾਂ ਤੋਂ ਵੀ ਵੱਧ ਫੜੀਆਂ ਲੱਗਣ ਕਾਰਨ ਸਾਰਾ ਦਿਨ ਚੌੜਾ ਬਾਜ਼ਾਰ ਪੂਰੀ ਤਰ੍ਹਾਂ ਜਾਮ ਰਿਹਾ।

ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ ’ਤੇ ਟ੍ਰੈਫਿਕ ਦੀ ਸਮੱਸਿਆ ਕੋਈ ਨਵੀਂ ਨਹੀਂ ਪਰ ਅੱਜਕਲ੍ਹ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਦੀ ਹਾਲਤ ਦੂਜੀਆਂ ਸੜਕਾਂ ਤੋਂ ਵੀ ਭਿਆਨਕ ਹੋ ਗਈ ਹੈ। ਇੱਥੋਂ ਦੇ ਚੌੜਾ ਬਾਜ਼ਾਰ ਵਿੱਚ ਬੀਤੇ ਦਿਨ ਨਗਰ ਨਿਗਮ ਅਤੇ ਪੁਲੀਸ ਅਧਿਕਾਰੀਆਂ ਨੇ ਪੈਦਲ ਮਾਰਚ ਕਰ ਕੇ ਦੁਕਾਨਾਂ ਦੇ ਬਾਹਰ ਫੜੀਆਂ ਲਗਾਉਣ ਵਾਲਿਆਂ ਨੂੰ ਫੜੀਆਂ ਨਾ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਇਸ ਦੌਰਾਨ ਭਾਵੇਂ ਸਾਰੀਆਂ ਫੜੀਆਂ ਚੁੱਕ ਲਈਆਂ ਗਈਆਂ ਪਰ ਐਤਵਾਰ ਨੂੰ ਇਹ ਫੜੀਆਂ ਪਹਿਲਾਂ ਤੋਂ ਵੀ ਵੱਧ ਗਿਣਤੀ ਵਿੱਚ ਦਿਖਾਈ ਦਿੱਤੀਆਂ। ਇਨ੍ਹਾਂ ਫੜੀਆਂ ਵਾਲਿਆਂ ਨੇ ਦੁਕਾਨਾਂ ਨਾਲੋਂ ਵੀ ਵੱਧ ਸਮਾਨ ਸੜ੍ਹਕਾਂ ’ਤੇ ਸਜਾਇਆ ਹੋਇਆ ਸੀ।

ਅੱਜ ਛੁੱਟੀ ਦਾ ਦਿਨ ਹੋਣ ਕਰ ਕੇ ਇਨਾਂ ਫੜੀਆਂ ਤੋਂ ਸਾਮਾਨ ਖ਼ਰੀਦਣ ਵਾਲਿਆਂ ਦੀ ਪੂਰੀ ਭੀੜ ਸੀ। ਇਨ੍ਹਾਂ ਫੜੀਆਂ ਕਾਰਨ ਸੜਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਸੀ। ਚਾਰ ਪਹੀਆ ਵਾਹਨ ਅਤੇ ਈ-ਰਿਕਸ਼ਾ ਟ੍ਰੈਫਿਕ ਨੂੰ ਹੋਰ ਗੰਭੀਰ ਬਣਾ ਰਹੇ ਸਨ।

ਜਲਦੀ ਸ਼ੁਰੂ ਕੀਤੀ ਜਾਵੇਗੀ ਕਾਰਵਾਈ: ਏਡੀਸੀਪੀ

ਏਡੀਸੀਪੀ ਸ਼ਰਮਾ ਨੇ ਬਾਜ਼ਾਰਾਂ ਵਿੱਚ ਲੱਗੀਆਂ ਫੜੀਆਂ ਅਤੇ ਟ੍ਰੈਫਿਕ ਜਾਮ ਸਬੰਧੀ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਫੜੀਆਂ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਦੁਕਾਨਦਾਰ ਇਨ੍ਹਾਂ ਫੜੀਆਂ ਵਾਲਿਆਂ ਤੋਂ ਪੈਸੇ ਵਸੂਲਦੇ ਹਨ ਤੇ ਜਦੋਂ ਇਨ੍ਹਾਂ ’ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੁਕਾਨਦਾਰ ਅੱਗੇ ਆ ਜਾਂਦੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਚਿਤਾਵਨੀ ਦੀ ਅਣਦੇਖੀ ਕਰਨ ਵਾਲਿਆਂ ਦੇ ਜੇ ਚਲਾਨ ਵੀ ਕਰਨੇ ਪਏ ਤਾਂ ਕੋਈ ਗੁਰੇਜ਼ ਨਹੀਂ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All