ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੇ ਇਲਾਕੇ ਰਣਜੀਤ ਐਵਨਿਊ ਦੇ ਇੱਕ ਘਰ ਵਿੱਚੋਂ ਨਾਮਲੂਮ ਵਿਅਕਤੀ ਨਕਦੀ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਪ੍ਰੀਤਮ ਸਿੰਘ ਨੇ ਦੱਸਿਆ ਹੈ ਕਿ ਉਹ ਰਾਤ ਨੂੰ ਖਾਣਾ ਖਾ ਕੇ ਸੌਂ ਗਿਆ ਸੀ। ਸਵੇਰੇ ਉੱਠਿਆ ਤਾਂ ਕਮਰੇ ਵਿੱਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਨਾਮਲੂਮ ਵਿਅਕਤੀ ਰਸੋਈ ਵਾਲੀ ਲੋਹੇ ਦੀ ਗਰਿੱਲ ਤੋੜਕੇ ਘਰ ਅੰਦਰ ਦਾਖਲ ਹੋਏ ਤੇ ਅਲਮਾਰੀ ਵਿੱਚ ਪਏ 63 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।