ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਸਮਰਾਲਾ ਚੌਕ ਤੋਂ ਟਰਾਂਸਪੋਰਟ ਨਗਰ ਵੱਲ ਪੈਦਲ ਜਾਂਦੇ ਤਿੰਨ ਵਿਅਕਤੀਆਂ ਤੋਂ ਤਿੰਨ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਨਕਦੀ ਅਤੇ ਮੋਬਾਈਲ ਖੋਹ ਲਿਆ ਹੈ। ਸੁਰਿੰਦਰ ਕੁਮਾਰ ਵਾਸੀ ਬਾਲਾ ਜੀ ਟ੍ਰਾਂਸਪੋਰਟ ਨਗਰ ਲੁਧਿਆਣਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ, ਸੋਮਰਾਜ ਅਤੇ ਮੁਲਖ ਰਾਜ ਸਮਰਾਲਾ ਚੌਕ ਤੋਂ ਟਰਾਂਸਪੋਰਟ ਨਗਰ ਵੱਲ ਪੈਦਲ ਜਾ ਰਹੇ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ 1200 ਰੁਪਏ ਅਤੇ ਜ਼ਰੂਰੀ ਕਾਗਜ਼ਾਤ, ਸੋਮਰਾਜ ਤੋਂ ਮੋਬਾਈਲ ਤੇ ਪਰਸ, ਜਿਸ ਵਿੱਚ 5 ਹਜ਼ਾਰ ਰੁਪਏ ਤੇ ਜ਼ਰੂਰੀ ਕਾਗਜ਼ਾਤ ਜਦ ਕਿ ਮੁਲਖ ਰਾਜ ਤੋਂ ਪਰਸ ਜਿਸ ਵਿੱਚ 1500 ਰੁਪਏ ਸਨ, ਖੋਹ ਕੇ ਫਰਾਰ ਹੋ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।