ਰਾਮ ਗੋਪਾਲ ਰਾਏਕੋਟੀ
ਰਾਏਕੋਟ, 16 ਅਗਸਤ
ਪਿੰਡ ਜੌਹਲਾਂ ਨੇੜੇ ਪੁਲ ਲੋਹਗੜ੍ਹ ’ਤੇ ਸਥਿਤ ਡੇਰਾ ਮਹੰਤ ਰਾਮਦਾਸ ’ਚ ਬੀਤੀ ਰਾਤ ਕੁਝ ਲੁਟੇਰਿਆਂ ਨੇ ਮਹੰਤ ਅਤੇ ਊਸ ਦੇ ਚੇਲੇ ਦੀ ਕੁੱਟਮਾਰ ਕਰਕੇ ਉਥੋਂ 46 ਹਜ਼ਾਰ ਦੀ ਨਗ਼ਦੀ ਅਤੇ ਢਾਈ ਤੋਲੇ ਦੇ ਕਰੀਬ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਲੁੱਟ ਲਏ।
ਡੇਰੇ ਦੇ ਮਹੰਤ ਰਾਮ ਦਾਸ ਨੇ ਦੱਸਿਆ ਕਿ ਉਹ ਅਤੇ ਉਸਦਾ ਚੇਲਾ ਗੁਰਨਾਮ ਦਾਸ ਬੀਤੀ ਰਾਤ ਡੇਰੇ ਵਿੱਚ ਸੁੱਤੇ ਪਏ ਸਨ ਤਾਂ ਚਾਰ ਨਕਾਬਪੋਸ਼ ਪਿਛਲੀ ਕੰਧ ਟੱਪ ਕੇ ਡੇਰੇ ਅੰਦਰ ਦਾਖ਼ਲ ਹੋਏ ਅਤੇ ਊਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਊਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ 46 ਹਜ਼ਾਰ ਦੀ ਨਗਦੀ ਅਤੇ ਗਲ ਵਿੱਚ ਪਾਈ ਸੋਨੇ ਦੀ ਚੇਨੀ, ਇੱਕ ਮੁੰਦਰੀ ਅਤੇ ਦੋ ਜੋੜੇ ਕੰਨਾਂ ਦੀਆਂ ਨੱਤੀਆਂ ਅਤੇ ਤਿੰਨ ਮੋਬਾਈਲ ਫੋਨ ਲੁੱਟ ਕੇ ਲੈ ਗਏ ਅਤੇ ਊਨ੍ਹਾਂ ਨੂੰ ਕਮਰੇ ’ਚ ਬੰਦ ਕਰ ਗਏ। ਸੂਚਨਾ ਮਿਲਦੇ ਹੀ ਡੀਐੱਸਪੀ ਸੁਖਨਾਜ ਸਿੰਘ ਅਤੇ ਥਾਣਾ ਮੁਖੀ ਅਜੈਬ ਸਿੰਘ ਡੇਰੇ ਪੁੱਜੇ।