ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਸਦਰ ਦੀ ਪੁਲੀਸ ਨੇ ਇੱਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਤੰਗ ਕਰਨ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਬੈਂਗਲੂਰੂ ਬਾਰ ਵਿੱਚ ਕੰਮ ਕਰਦੀ ਹੈ। ਉੱਥੇ ਉਸ ਦੀ ਮੁਲਾਕਾਤ ਸ਼ਿਵ ਪ੍ਰਸਾਦ ਮਾਡਗੀ ਵਾਸੀ ਬਿਦਰ (ਕਰਨਾਟਕ) ਨਾਲ ਹੋਈ। ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾ ਲਏ। ਇਸ ਦੌਰਾਨ ਉਹ ਸਮਰਾਲਾ ਰਿਸ਼ਤੇਦਾਰਾਂ ਕੋਲ ਆਈ ਤਾਂ ਉਸ ਨੇ ਸ਼ਿਕਾਇਤਕਰਤਾ ਦੀਆਂ ਫੋਟੋਆਂ ਸੋਸ਼ਲਮੀਡੀਆ ’ਤੇ ਪਾ ਦਿੱਤੀਆਂ ਅਤੇ ਪੈਸੇ ਮੰਗਣ ਲੱਗ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਰਾਜਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।