ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਜੂਨ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਰੌਇਲ ਸਿਟੀ ਜਲੰਧਰ ਬਾਈਪਾਸ ਵਾਸੀ ਚਮਨ ਲਾਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਾਇਦਾਦ ਦੀ ਖਰੀਦ-ਵੇਚ ਦੇ ਸਬੰਧ ਵਿੱਚ ਦੋ ਲੱਖ ਰੁਪਏ ਰੁਪਏ ਤੋਂ ਵੱਧ ਰਕਮ ਦੀ ਅਦਾਇਗੀ ਡਰਾਫਟ ਜਾਂ ਬੈਂਕ ਟਰਾਂਜੈਕਸ਼ਨ ਰਾਹੀਂ ਹੋਵੇਗੀ ਪਰ ਬਿਕਰਮਜੀਤ ਸਿੰਘ ਵਾਸੀ ਗੁਰਪਾਲ ਨਗਰ ਨੇ ਸਾਰੀ ਰਕਮ ਨਕਦ ਅਦਾਇਗੀ ਕਰਦਿਆਂ 2078 ਗਜ਼ ਦਾ ਪਲਾਟ ਖਰੀਦਿਆ ਹੈ। ਪੁਲੀਸ ਵੱਲੋਂ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।