ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਇੱਕ ਵਿਅਕਤੀ ਵੱਲੋਂ ਨਕਲੀ ਬਰਾਂਡਿਡ ਕੱਪੜੇ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮੌਂਟੇ ਕਾਰਲੋ ਇੰਡਸਟਰੀ ਏਰੀਆ ਏ ਦੇ ਮੈਨੇਜਰ ਸੁਮਿਤ ਅਗਰਵਾਲ ਨੇ ਦੋਸ਼ ਲਾਇਆ ਕਿ ਗਿੱਲ ਰੋਡ ਸਥਿਤ ਗੁੱਡ ਪ੍ਰਾਈਸ ਨਾਮੀਂ ਦੁਕਾਨ ’ਤੇ ਬਿਨਾਂ ਟਰੇਡ ਮਾਰਕ ਤੋਂ ਮੌਂਟੇ ਕਾਰਲੋ ਦੇ ਕੱਪੜੇ ਵੇਚੇ ਜਾ ਰਹੇ ਸਨ। ਪੁਲੀਸ ਵੀ ਮਦਦ ਨਾਲ ਛਾਪਾ ਮਾਰ ਕੇ ਨਕਲੀ ਬਰਾਂਡਡ ਕੱਪੜੇ ਬਰਾਮਦ ਕੀਤੇ ਗਏ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੁਕਾਨਦਾਰ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ