ਲੁਧਿਆਣਾ: ਥਾਣਾ ਜਮਾਲਪੁਰ ਦੀ ਪੁਲੀਸ ਨੇ ਮਹਾਂਵੀਰ ਕਲੋਨੀ ਭਾਮੀਆਂ ਖੁਰਦ ਵਾਸੀ ਨਵੀਨ ਅਤੇ ਸਨੀ ਸਿੰਘ ਖ਼ਿਲਾਫ਼ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ 15 ਸਾਲਾ ਲੜਕੀ ਨੂੰ ਦੋਵੇਂ ਨੌਜਵਾਨ ਐਕਟਿਵਾ ਸਿਖਾਉਣ ਦੇ ਬਹਾਨੇ ਖਾਲੀ ਪਲਾਟ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
-ਨਿੱਜੀ ਪੱਤਰ ਪ੍ਰੇਰਕ