ਪੱਤਰ ਪ੍ਰੇਰਕ
ਜਗਰਾਉਂ, 5 ਜਨਵਰੀ
ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਪਿੰਡ ਰਾਊਵਾਲ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਪੰਚਾਇਤ ਦੇ ਕੰਮਾਂ ’ਚ ਅੜਿੱਕਾ ਪਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਉਵਾਲ ’ਚ ਨਗਰ ਪੰਚਾਇਤ ਨੇ ਪਿੰਡ ਵਾਸੀ ਸੁਰਜੀਤ ਸਿੰਘ ਦੇ ਘਰ ਵਾਲੀ ਗਲੀ ’ਚ ਸੀਵਰੇਜ ਪਾਉਣ ਲਈ ਇੰਟਰਲੌਕ ਟਾਈਲਾਂ ਪੁੱਟੀਆਂ ਪਰ ਸੁਰਜੀਤ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਨਾਂ ਪਾਈਪਾਂ ਪਾਉਣ ਤੋਂ ਹੀ ਟਾਈਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੰਚਾਇਤ ਨੂੰ ਗਾਲਾਂ ਕੱਢੀਆਂ। ਪੁਲੀਸ ਨੇ ਸੁਰਜੀਤ ਸਿੰਘ ਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ।