ਲੁਧਿਆਣਾ: ਪੀਏਯੂ ਦੀ ਪੁਲੀਸ ਨੇ ਸਬਜ਼ੀ ਮੰਡੀ ਹੰਬੜਾ ਰੋਡ ਸਥਿਤ ਬਿਊਟੀ ਪਾਰਲਰ ਦੀ ਮਾਲਕਣ ਖ਼ਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹ ਲੌਕਡਾਊਨ ਤੋਂ ਬਾਅਦ ਸਬਜ਼ੀ ਮੰਡੀ ਕੱਟ ਹੰਬੜਾ ਰੋਡ ਤੋਂ ਗੁਰਦੁਆਰਾ ਮਾਤਾ ਗੁਜਰੀ ਵੱਲ ਜਾ ਰਿਹਾ ਸੀ ਤਾਂ ਉਸ ਦੇਖਿਆ ਕਿ ਸਬਜ਼ੀ ਮੰਡੀ ਨੇੜੇ ਸਟਾਈਲ ਈਲੋਨ ਬਿਊਟੀ ਪਾਰਲਰ ਖੁੱਲ੍ਹਾ ਸੀ। ਜਦੋਂ ਪੁਲੀਸ ਪਾਰਟੀ ਉਥੇ ਪੁੱਜੀ ਤਾਂ ਬਿਊਟੀ ਪਾਰਲਰ ਦੀ ਮਾਲਕਣ ਨੇ ਪੁਲੀਸ ਨੂੰ ਵੇਖਦਿਆਂ ਸ਼ਟਰ ਸੁੱਟ ਕੇ ਅੰਦਰੋਂ ਤਾਲਾ ਲਗਾ ਲਿਆ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ