ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਮਾਰਚ
ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਦੋ ਪੁੱਤਰਾਂ ਅਤੇ ਨੂੰਹਾਂ ਖ਼ਿਲਾਫ਼ ਕੁੱਟਮਾਰ ਕਰ ਕੇ ਲੁੱਟ ਖੋਹ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਾਹਿਬ ਸਿੰਘ ਨੇ ਦੱਸਿਆ ਕਿ ਨਿਊ ਕਿਦਵਾਈ ਨਗਰ ਵਾਸੀ ਸਰੋਜ ਰਾਣੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਆਪਣੇ ਪੁੱਤਰਾਂ ਤਰਨ ਕੁਮਾਰ ਅਤੇ ਰੋਹਿਤ ਕੁਮਾਰ ਨਾਲ ਜਾਇਦਾਦ ਸਬੰਧੀ ਝਗੜਾ ਚੱਲ ਰਿਹਾ ਹੈ। ਉਹ ਆਪਣੇ ਪਤੀ ਅਸ਼ੋਕ ਕੁਮਾਰ ਨਾਲ ਚੌਕ ਡਿਵੀਜ਼ਨ ਨੰਬਰ ਤਿੰਨ ਸਥਿਤ ਕੁਆਲਟੀ ਹਾਊਸ ਵਿੱਚ ਗਈ ਤਾਂ ਉਸ ਦੇ ਪੁੱਤਰਾਂ ਅਤੇ ਨੂੰਹਾਂ ਨੇ ਗਾਲੀ ਵਿਚ ਰੋਕ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਜੇਬ ਵਿੱਚੋਂ 17 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਖੋਹ ਲਿਆ। ਤੁਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।