ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੁਲਾਈ
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਚੇਤ ਸਿੰਘ ਨਗਰ ਵਾਸੀ ਜਗਜੋਤ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੁਰੂ ਨਾਨਕ ਨਗਰ ਵਾਸੀ ਜਤਿੰਦਰਪਾਲ ਨੇ ਦੱਸਿਆ ਹੈ ਕਿ ਨਗਰ ਨਿਗਮ ਦਫ਼ਤਰ ਦੀਆਂ ਸਫ਼ਾਈ ਮੁਲਾਜ਼ਮਾਂ ਊਸ਼ਾ ਰਾਣੀ ਅਤੇ ਕੌਸ਼ਲ ਨੇ ਆਪਣੀ ਪ੍ਰਾਵੀਡੈਂਟ ਫੰਡ ਦੀ ਰਕਮ ਕਢਵਾਉਣ ਲਈ ਜਗਜੋਤ ਸਿੰਘ ਦੇ ਜੋਤ ਕੈਫੇ ਤੋਂ ਅਪਲਾਈ ਕੀਤਾ ਸੀ ਪਰ ਉਸ ਨੇ ਅਪਲਾਈ ਕੀਤੇ ਫਾਰਮ ਉੱਪਰ ਧੋਖੇ ਨਾਲ ਆਪਣੇ ਖਾਤੇ ਦਾ ਨੰਬਰ ਭਰ ਦਿੱਤਾ ਅਤੇ ਦੋਹਾਂ ਦੀ 30 ਹਜ਼ਾਰ ਅਤੇ 20 ਹਜ਼ਾਰ ਰੁਪਏ ਰਕਮ ਆਪਣੇ ਖਾਤੇ ਵਿੱਚ ਮੰਗਵਾ ਲਈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।