ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 16 ਅਕਤੂਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਬਾਹਰੋਂ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵਾਸੀ ਸੇਵਾਮੁਕਤ ਹੋਮਗਾਰਡ ਚਰਨਜੀਤ ਸਿੰਘ ਦੀ ਆਲਟੋ ਕਾਰ ਚੋਰੀ ਹੋ ਗਈ। ਥਾਣਾ ਸ਼ਹਿਰੀ ਰਾਏਕੋਟ ਦੀ ਪੁਲੀਸ ਨੇ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਚਰਨਜੀਤ ਸਿੰਘ ਅਨੁਸਾਰ ਉਹ ਆਪਣੀ ਕਾਰ ਅੰਦਰਲੀ ਡਿਉੜੀ ਨੇੜੇ ਸੜਕ ’ਤੇ ਹੀ ਖੜ੍ਹੀ ਕਰ ਕੇ ਮੱਥਾ ਟੇਕਣ ਗਿਆ ਸੀ ਤੇ 20 ਕੁ ਮਿੰਟ ਬਾਅਦ ਜਦੋਂ ਬਾਹਰ ਆਇਆ ਤਾਂ ਕਾਰ ਗਾਇਬ ਸੀ। ਜਾਂਚ ਅਫ਼ਸਰ ਥਾਣੇਦਾਰ ਲਖਵਿੰਦਰ ਸਿੰਘ ਅਨੁਸਾਰ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।