ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀ ਇੱਕ ਸਵਿਫਟ ਕਾਰ, ਐਕਟਿਵਾ ਸਕੂਟਰ ਅਤੇ ਤਿੰਨ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਡੇਹਲੋਂ ਦੀ ਪੁਲੀਸ ਨੂੰ ਮੁਨੀਸ਼ ਸ਼ਰਮਾ ਨੇ ਦੱਸਿਆ ਹੈ ਕਿ ਉਸ ਦੀ ਸਵਿਫਟ ਕਾਰ ਜੁਆਇੰਟ ਸਬ ਰਜਿਸਟਰਾਰ ਦਫ਼ਤਰ ਡੇਹਲੋਂ ਬਾਹਰੋਂ ਚੋਰੀ ਹੋ ਗਈ ਹੈ। ਉਸ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਕਾਰ ਦਫ਼ਤਰ ਬਾਹਰ ਖੜ੍ਹੀ ਕੀਤੀ ਸੀ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਕਾਰ ਗਾਇਬ ਸੀ। ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲੀਸ ਨੂੰ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ ਜੇਐੱਮਡੀ ਮਾਲ ਪੁਰਾਣਾ ਲੋਕਲ ਬੱਸ ਅੱਡਾ ਬਾਹਰੋਂ ਚੋਰੀ ਹੋ ਗਿਆ। ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਸਾਹਿਲ ਡੋਗਰਾ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਸੱਤਪਾਲ ਮਿੱਤਲ ਸਕੂਲ ਦੇ ਨੇੜੇ ਲੱਗਦੀ ਸਬਜ਼ੀ ਮੰਡੀ ਬਾਹਰੋਂ ਚੋਰੀ ਹੋਇਆ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਕੋਠੀ ਨੰਬਰ 218, ਮਾਡਲ ਹਾਊਸ ਬਾਹਰੋਂ ਚੋਰੀ ਹੋ ਗਿਆ ਤੇ ਸਾਹਿਲ ਸ਼ਰਮਾ ਦਾ ਮੋਟਰਸਾਈਕਲ ਗਰੋਵਰ ਹੁੰਡਾਈ ਸ਼ੋਅਰੂਮ ਬਾਹਰੋਂ ਕੋਈ ਚੋਰੀ ਕਰਕੇ ਲੈ ਗਿਆ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।