ਬਾਦਲਾਂ ਦੀਆਂ ਬੱਸਾਂ ਖ਼ਾਤਰ ਕੈਪਟਨ ਨੇ ਦਿੱਤੀ ਛੋਟ : ਸਿਮਰਜੀਤ ਬੈਂਸ

ਬਾਦਲਾਂ ਦੀਆਂ ਬੱਸਾਂ ਖ਼ਾਤਰ ਕੈਪਟਨ ਨੇ ਦਿੱਤੀ ਛੋਟ : ਸਿਮਰਜੀਤ ਬੈਂਸ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਜੁਲਾਈ

ਬੱਸਾਂ ਵਿਚ 52 ਸਵਾਰੀਆਂ ਬਿਠਾਉਣ ਦੇ ਮੁੱਦੇ ’ਤੇ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਲਾਭ ਦੇਣ ਲਈ ਹੀ ਪੂਰੀ ਬੱਸਾਂ ਭਰ ਕੇ ਚਲਾਉਣ ਦੀ ਛੂਟ ਦਿੱਤੀ ਗਈ ਹੈ। ਜਦੋਂ ਕਿ ਬੱਸਾਂ ਵਿੱਚ 52 ਦੀਆਂ 52 ਸਵਾਰੀਆਂ ਦੇ ਭਰਨ ਨਾਲ ਸੋਸ਼ਲ ਡਿਸਟੈਂਸਿੰਗ ਦੇ ਜਾਰੀ ਕੀਤੇ ਗਏ ਮੁੱਖ ਮੰਤਰੀ ਨੇ ਆਪਣੇ ਹੀ ਜਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਟਰਾਂਸਪੋਰਟ ’ਤੇ ਕਬਜ਼ਾ ਹੈ ਅਤੇ ਟਰਾਂਸਪੋਰਟ ਮਾਫ਼ੀਆ ਨਾਲ ਕੈਪਟਨ ਦੀ ਮਿਲੀਭੁਗਤ ਸਾਫ ਦਿਖਾਈ ਦੇ ਰਹੀ ਹੈ ਅਤੇ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੱਸਾਂ ਦਾ ਪਿਛਲੇ ਤਿੰਨ ਮਹੀਨਿਆਂ ਦਾ ਰੋਡ ਟੈਕਸ ਵੀ ਮੁਆਫ਼ ਕਰ ਦਿੱਤਾ, ਜਦੋਂ ਕਿ ਟੈਕਸੀ ਚਾਲਕਾਂ ਦਾ ਗਲਾ ਘੁੱਟ ਕੇ ਰੱਖ ਦਿੱਤਾ ਹੈ।

ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਟਰਾਂਸਪੋਰਟ ਮਾਫ਼ੀਆ ਨੂੰ ਲਾਭ ਦੇ ਰਹੇ ਹਨ। ਹੁਣ ਕਿਉਂਕਿ ਬਾਦਲ ਅਤੇ ਕੈਪਟਨ ਪਰਿਵਾਰ ਦੀ ਆਪਸ ਵਿੱਚ ਸਾਂਠ ਗਾਂਠ ਹੈ ਤਾਂ ਹੀ ਬੱਸਾਂ ਦਾ ਟੈਕਸ ਮੁਆਫ਼ ਕਰਦੇ ਹੋਏ ਬੱਸਾਂ ਨੂੰ ਪੂਰੀਆਂ ਭਰ ਕੇ ਚਲਾਉਣ ਲਈ ਛੂਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਕੈਪਟਨ ਦੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਜਾਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰਾਂ ਤੋਂ ਇਲਾਵਾ ਬਾਦਲ ਪਰਿਵਾਰ ਦੇ ਚਹੇਤਿਆਂ ਦੇ ਜਿਮ ਹੁੰਦੇ ਤਾਂ ਮੁੱਖ ਮੰਤਰੀ ਵੱਲੋਂ ਇਨ੍ਹਾਂ ਨੂੰ ਮਨਜ਼ੂਰੀ ਸਭ ਤੋਂ ਪਹਿਲਾਂ ਦੇ ਦੇਣੀ ਸਨ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਨੇ ਜਿਵੇਂ ਬੱਸਾਂ ਦਾ ਟੈਕਸ ਮੁਆਫ਼ ਕੀਤਾ ਹੈ, ਉਵੇਂ ਹੀ ਟੈਕਸੀ ਚਾਲਕਾਂ ਨੂੰ ਵੀ ਰਾਹਤ ਦੇਣੀ ਚਾਹੀਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All