ਮਾਛੀਵਾੜਾ: ਨਗਰ ਕੌਂਸਲ ਮਾਛੀਵਾੜਾ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਮਾਛੀਵਾੜਾ ਦੇ ਬਾਜ਼ਾਰਾਂ ਦੀ ਸਫ਼ਾਈ ਆਰੰਭੀ ਗਈ ਹੈ। ਕੌਂਸਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਇਸ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਗਾਂਧੀ ਚੌਕ ਤੋਂ ਕਰਵਾਈ ਅਤੇ ਸਮੂਹ ਕਰਮਚਾਰੀਆਂ ਨੇ ਦੇਰ ਰਾਤ ਸਾਰੇ ਬਾਜ਼ਾਰ ਦੀ ਸਫ਼ਾਈ ਕੀਤੀ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬਾਜ਼ਾਰਾਂ ਦੀ ਇਸ ਮੁਹਿੰਮ ਤਹਿਤ ਸਫ਼ਾਈ ਕੀਤੀ ਜਾਵੇਗੀ ਅਤੇ ਦੁਕਾਨਾਂ ਬੰਦ ਹੋਣ ਤੋਂ ਬਾਅਦ ਕਰਮਚਾਰੀ ਸੜਕਾਂ ਦੀ ਸਫ਼ਾਈ ਕਰਨਗੇ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਇਸ ਮੁਹਿੰਮ ’ਚ ਉਨ੍ਹਾਂ ਦਾ ਸਾਥ ਦੇਣ ਅਤੇ ਜੋ ਵੀ ਕੂੜਾ ਕਰਕਟ ਹੈ, ਉਹ ਖੁੱਲ੍ਹੇ ’ਚ ਸੁੱਟਣ ਦੀ ਬਜਾਏ ਕੂੜਾਦਾਨਾਂ ਵਿੱਚ ਪਾਉਣ। -ਪੱਤਰ ਪ੍ਰੇਰਕ