ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਸਤੰਬਰ
ਐਸਸੀ/ ਬੀਸੀ ਐਂਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੀਐਸਪੀਸੀਐਲ/ ਪੀਐਸਟੀਸੀਐਲ ਪੰਜਾਬ ਵੱਲੋਂ ਟਰੇਡ ਸੈਂਟਰ ਵਿੱਚ ਕੈਂਪ ਲਗਾਇਆ ਗਿਆ। ਇਸ ਵਿੱਚ ਫੇਡਰੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਕੈਂਥ ਨੇ ਭਵਿੱਖ ‘ਚ ਐਸਸੀ ਵਰਗ ਮੁਲਾਜ਼ਮਾਂ ਦੇ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ।
ਸ੍ਰੀ ਕੈਂਥ ਨੇ ਆਉਣ ਵਾਲੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਐਸਸੀ ਬੀਸੀ ਐਂਪਲਾਇਜ਼ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਪੰਜਾਬ ਅੰਦਰ ਰਿਜ਼ਰਵੇਸ਼ਨ ਸਬੰਧੀ ਮੌਜੂਦਾ ਸਮੇਂ ਦੌਰਾਨ ਚੁਣੌਤੀਆਂ ਅਤੇ ਇਨ੍ਹਾਂ ਦਾ ਹੱਲ, ਵਿਸ਼ੇ ’ਤੇ ਕੈਡਰ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਹੋਰ ਜਥੇਬੰਦੀਆਂ ਛੱਡ ਕੇ ਐਸਸੀ ਬੀਸੀ ਐਂਪਲਾਇਜ਼ ਵੈੱਲਫ਼ੇਅਰ ਫ਼ੈੱਡਰੇਸ਼ਨ ਦੀ ਮੈਂਬਰਸ਼ਿਪ ਭਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਇੰਜ. ਪਵਿੱਤਰ ਸਿੰਘ ਨੌਲੱਖਾ, ਨਰਿੰਦਰ ਸਿੰਘ ਕਲਸੀ ਅਤੇ ਅਮਰੀਕ ਸਿੰਘ ਦੀ ਹਾਜ਼ਰੀ ਵਿੱਚ ਜਨਤਾ ਨਗਰ ਸਪੈਸ਼ਲ ਮੰਡਲ ਦੀ ਹੋਈ ਚੋਣ ’ਚ ਸਰਵਸੰਮਤੀ ਨਾਲ ਇੰਜ. ਬਲਵਿੰਦਰ ਸਿੰਘ ਨੂੰ ਪ੍ਰਧਾਨ ਅਤੇ ਇੰਜ. ਸਮਸ਼ੇਰ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।