ਲੁਧਿਆਣਾ: ਕੈਨਾਲ ਰੋਡ ਸਥਿਤ ਇਕ ਕੈਫੇ ਤੇ 6-7 ਜਣਿਆਂ ਵੱਲੋਂ ਹਮਲਾ ਕਰਕੇ ਭੰਨਤੋੜ ਕਰਨ ਅਤੇ ਇੱਕ ਲੱਖ ਰੁਪਏ ਦੇ ਕਰੀਬ ਰਕਮ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਅਨਾਚੀ ਕਾਂਤ ਵਾਸੀ ਸੋਹੀ ਗਲੀ ਕਾਲਜ ਰੋਡ ਨੇ ਦੱਸਿਆ ਹੈ ਕਿ ਉਸ ਦਾ ਕੈਨਾਲ ਰੋਡ ’ਤੇ ਕਮੇਲੀਆ ਕੈਫੇ ਹੈ। ਕੈਫੇ ਦੇ ਇਕ ਸਟਾਫ਼ ਮੈਂਬਰ ਨੇ ਫੋਨ ਕਰਕੇ ਦੱਸਿਆ ਕਿ 6-7 ਵਿਅਕਤੀਆਂ ਨੇ ਕੈਫੇ ਦੀ ਭੰਨ ਤੋੜ ਕੀਤੀ ਹੈ ਅਤੇ ਕਾਊਂਟਰ ਦੇ ਗੱਲੇ ਵਿੱਚੋਂ 1 ਲੱਖ 18 ਹਜ਼ਾਰ 230 ਰੁਪਏ ਦੀ ਰਕਮ ਲੁੱਟ ਕੇ ਮਹਿੰਦਰਾ ਪਿੱਕਅੱਪ ਗੱਡੀ ਨੰਬਰ ਪੀਬੀ 10 ਬੀਐਚ 3645 ਤੇ ਫ਼ਰਾਰ ਹੋ ਗਏ ਹਨ। ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਕੀਤੀ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਅਮਿਤ ਮੋਹਨ ਵਾਸੀ ਭਾਈ ਰਣਧੀਰ ਸਿੰਘ ਨਗਰ ਅਤੇ ਪੁਨਿਆਸ ਪਟੇਲ ਸਮੇਤ ਹੋਰ ਵਿਅਕਤੀਆਂ ਨੇ ਇਹ ਹਮਲਾ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ