ਪੱਤਰ ਪ੍ਰੇਰਕ
ਰਾਏਕੋਟ, 2 ਮਾਰਚ
ਇੱਥੇ ਤੇ ਨੇੜਲੇ ਪਿੰਡਾਂ ਦੇ ਕਈ ਨੌਜਵਾਨਾਂ ਵੱਲੋਂ ਸਥਾਨਕ ਬਾਜ਼ਾਰਾਂ, ਗਲੀਆਂ, ਤਲਵੰਡੀ ਰੋਡ ਤੇ ਤਲਵੰਡੀ ਗੇਟ ਤੋਂ ਸਰਦਾਰ ਹਰੀ ਸਿੰਘ ਨਲਵਾ ਚੌਕ ਤੱਕ ਬੁਲੇਟ ਮੋਟਰਸਾਈਕਲਾਂ ਨਾਲ ਇੱਥੇ ਪਟਾਕੇ ਮਾਰੇ ਜਾ ਰਹੇ ਹਨ। ਇਹ ਸਮੱਸਿਆ ਇਸ ਲਈ ਗੰਭੀਰ ਹੋ ਰਹੀ ਹੈ ਕਿਉਂਕਿ ਇਨ੍ਹਾਂ ਦੀ ਆਵਾਜ਼ ਤੋਂ ਡਰ ਕੇ ਲੁਧਿਆਣਾ ਰੋਡ ’ਤੇ ਦੋ ਬਜ਼ੁਰਗ ਹਾਦਸਾਗ੍ਰਸਤ ਹੋ ਚੁੱਕੇ ਹਨ। ਕਈ ਨੋਜਵਾਨਾਂ ਨੇ ਮੋਟਰਸਾਈਕਲਾਂ ’ਤੇ ਤੈਅ ਮਾਪਢੰਡ ਤੋਂ ਵੱਡੇ ਅਤੇ ਡਬਲ ਹਾਰਨ ਲਗਾਏ ਹੋਏ ਹਨ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਨੌਜਵਾਨਾਂ ’ਤੇ ਸਖ਼ਤੀ ਵਰਤੀ ਜਾਵੇ। ਇਸ ਸਬੰਧੀ ਥਾਣਾ ਸਿਟੀ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਅਜਿਹੇ ਨੌਜਵਾਨਾਂ ਖ਼ਿਲਾਫ਼ ਜਲਦੀ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।