ਗੁਰਿੰਦਰ ਸਿੰਘ
ਲੁਧਿਆਣਾ, 23 ਮਈ
ਰਾਸ਼ਟਰੀ ਬ੍ਰਾਹਮਣ ਯੁਵਜਨ ਸਭਾ ਵੱਲੋਂ ਪੰਜਾਬ ਟਰੇਡ ਸੈਂਟਰ ਮਿਲਰ ਗੰਜ ਵਿੱਚ ਬ੍ਰਾਹਮਣ ਚੇਤਨਾ ਸੰਮੇਲਨ ਅਤੇ ਭਗਵਾਨ ਪਰਸ਼ੂਰਾਮ ਜਯੰਤੀ ਸਬੰਧੀ ਸਮਾਗਮ ਕੀਤਾ ਗਿਆ ਜਿਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਲੇਬਰ ਭਲਾਈ ਮੰਤਰੀ ਪੰਡਿਤ ਸੁਨੀਲ ਭਰਾਲਾ ਸ਼ਾਮਲ ਹੋਏ। ਇਸ ਮੌਕੇ ਰਾਸ਼ਟਰੀ ਬ੍ਰਾਹਮਣ ਯੁਵਜਨ ਸਭਾ ਦੇ ਕੌਮੀ ਪ੍ਰਧਾਨ ਆਸ਼ੂਤੋਸ਼ ਪਾਂਡੇ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਵੀਰੇਂਦਰ ਸ਼ਰਮਾ ਪ੍ਰਧਾਨ ਭਾਜਪਾ ਹਰਿਆਣਾ ਸੁਸ਼ਾਸਨ ਵਿਭਾਗ ਹਾਜ਼ਰ ਹੋਏ।
ਅਕਾਲੀ ਆਗੂ ਰਾਜੇਸ਼ ਮਿਸ਼ਰਾ ਅਤੇ ਪੰਡਿਤ ਅਵਧੇਸ਼ ਪਾਂਡੇ ਦੀ ਦੇਖ-ਰੇਖ ਹੇਠ ਹੋਏ ਸਮਾਗਮ ਵਿੱਚ ਨਾਮਧਾਰੀ ਸਮਾਜ ਦੇ ਪ੍ਰਮੁੱਖ ਠਾਕੁਰ ਦਲੀਪ ਸਿੰਘ ਨੇ ਵਿਦੇਸ਼ ਵਿੱਚੋਂ ਫੋਨ ਰਾਹੀਂ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਲੇਬਰ ਭਲਾਈ ਮੰਤਰੀ ਸੁਨੀਲ ਭਰਾਲਾ ਨੇ ਕਿਹਾ ਕਿ ਬ੍ਰਾਹਮਣ ਸਮਾਜ ਹਿੰਦੂ ਸਮਾਜ ਦੀ ਏਕਤਾ ਲਈ ਹਮੇਸ਼ਾਂ ਦ੍ਰਿੜ ਹੈ ਅਤੇ ਇਸ ਨੇ ਹਮੇਸ਼ਾ ਹਰ ਵਰਗ ਦੇ ਭਲੇ ਦੀ ਗੱਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਮਾਹੌਲ ਖ਼ਰਾਬ ਕਰਨ ਵਾਲੇ ਕੁਝ ਲੋਕ ਭਗਵਾਨ ਪਰਸ਼ੂਰਾਮ ਜੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਪ੍ਰਧਾਨ ਆਸ਼ੂਤੋਸ਼ ਪਾਂਡੇ ਨੇ ਕਿਹਾ ਕਿ ਸੰਗਠਨ ਪੂਰੇ ਦੇਸ਼ ਵਿੱਚ ਸਮਾਜ ਦੀ ਭਲਾਈ, ਬਿਹਤਰੀ ਅਤੇ ਇਸ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਉਪਰਾਲਾ ਕਰ ਰਿਹਾ ਹੈ। ਇਸ ਮੌਕੇ ਹਰਵਿੰਦਰ ਸਿੰਘ ਨਾਮਧਾਰੀ ਨੇ ਨਾਮਧਾਰੀ ਸਮਾਜ ਅਤੇ ਗੁਰੂ ਜੀ ਵੱਲੋਂ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਸਮਾਗਮ ਵਿੱਚ ਸੁਨੀਲ ਤਿਵਾੜੀ, ਪੀ ਡੀ ਸ਼ੁਕਲਾ, ਰਮੇਸ਼ ਪਾਂਡੇ, ਸੁਨੀਲ ਤ੍ਰਿਪਾਠੀ, ਡੀ ਐਸ ਠਾਕੁਰ, ਰਾਮ ਚੰਦਰ ਦੂਬੇ, ਪ੍ਰਸ਼ਾਂਤ ਪਾਠਕ ਅਤੇ ਵਿਨੋਦ ਮਿਸ਼ਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।