ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚ ਇੱਕ ਅਪਾਹਜ ਲੜਕਾ ਭੇਤਭਰੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਦਸਮੇਸ਼ ਨਗਰ ਵਾਸੀ ਸੁਭਾਸ਼ ਚੰਦ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਪ੍ਰਦੀਪ ਕੁਮਾਰ (39) ਲੱਤਾਂ ਤੋਂ ਅਪਾਹਜ ਹੈ। ਉਹ ਬਿਨਾਂ ਦੱਸੇ ਕਿਧਰੇ ਚਲਾ ਗਿਆ ਹੈ। ਕਈ ਥਾਵਾਂ ’ਤੇ ਭਾਲ ਕੀਤੀ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ