ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਸਤੰਬਰ
ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਪੰਜਾਬ ਫਾਊਂਡੇਸ਼ਨ ਨੇ 10 ਸੋਨ ਤਗ਼ਮੇ ਜਿੱਤੇ ਹਨ। ਇਹ ਸੋਨ ਤਗ਼ਮੇ ਮੁੱਕੇਬਾਜ਼ ਜਸਪ੍ਰੀਤ ਚਕਰ ਅਤੇ ਹਰਮਨ ਲੱਖਾ ਨੇ ਦਿਵਾਏ ਜਦਕਿ ਲਵਪ੍ਰੀਤ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਸੁਖਜਿੰਦਰ ਜਰਖੜ ਨੇ ਸੋਨ ਅਤੇ ਤਰਜੋਤ ਜਰਖੜ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਅੱਜ ਜਗਵਿੰਦਰ ਸੰਧੂ, ਹਰਜੀਤ ਸਿੰਘ ਅਤੇ ਸੰਦੀਪ ਚਕਰੀਆ ਨੇ ਸੋਨ ਤਗ਼ਮੇ ਜਿੱਤੇ। ਮਨਦੀਪ ਕੌਰ ਸੰਧੂ ਅਤੇ ਹਰਪ੍ਰੀਤ ਕੌਰ ਵੀ ਸੋਨ ਤਗ਼ਮਾ ਜੇਤੂ ਰਹੀਆਂ। ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਜਗਰੂਪ ਸਿੰਘ ਜਰਖੜ ਨੇ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ ਤੇ ਡਾਇਰੈਕਟਰ ਸਵਰਨ ਸਿੰਘ ਘੁੰਮਣ, ਕੋਚ ਲਵਪ੍ਰੀਤ ਕੌਰ, ਗੁਰਤੇਗ ਸਿੰਘ, ਅਮਿਤ ਕੁਮਾਰ ਤੇ ਹਰਜੀਤ ਸਿੰਘ ਨੂੰ ਮੁਬਾਰਕਬਾਦ ਦਿੱਤੀ।