ਲੁਧਿਆਣਾ: ਸਮਾਜ ਸੇਵੀ ਜਤਿੰਦਰਪਾਲ ਸਿੰਘ ਸਲੂਜਾ ਨੇ ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਡਾ. ਕੁਲਵਿੰਦਰ ਕੌਰ ਮਿਨਹਾਸ ਵੱਲੋ ਛੋਟੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣੇ ਜਾਣ ਦੀ ਲਾਸਾਨੀ ਸ਼ਹਾਦਤ ਦੇ ਉਪਰ ਲਿਖੀ ਪੁਸਤਕ ‘ਦਿਲ ਚੀਰਵੀਂ ਸ਼ਹਾਦਤ’ ਨੂੰ ਅੱਜ ਰਿਲੀਜ਼ ਕੀਤਾ। ਪੰਜਾਬੀ ਵਿਰਸਾ ਫਾਊਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਤੇ ਇਸਤਰੀ ਵਿੰਗ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੀ ਪ੍ਰਧਾਨ ਸ਼ਿਵੰਦਰਜੀਤ ਕੌਰ ਖਾਲਸਾ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਡਾ.ਮਿਨਹਾਸ ਵੱਲੋ ਸੰਗਤਾਂ ਨੂੰ ਭੇਟ ਕੀਤੀ ਗਈ ਪੁਸਤਕ ਕੇਵਲ ਇੱਕ ਪੁਸਤਕ ਹੀ ਨਹੀਂ ਬਲਕਿ ਸ਼ਹੀਦੀ ਸੰਕਲਪ ਦੇ ਅਸਲ ਤੱਥਾਂ ਨੂੰ ਉਜਾਗਰ ਕਰਕੇ ਕੌਮ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਭੇਟ ਕਰਦੀ ਹੈ। ਇਸ ਮੌਕੇ ਗਿਆਨ ਅੰਜਨ ਅਕਾਡਮੀ ਦੀ ਪ੍ਰਧਾਨ ਤੇ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਵੱਲੋ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। -ਖੇਤਰੀ ਪ੍ਰਤੀਨਿਧ