ਪੱਤਰ ਪ੍ਰੇਰਕ
ਮਾਛੀਵਾੜਾ, 7 ਅਕਤੂਬਰ
ਬਲਾਕ ਕਾਂਗਰਸ ਮਾਛੀਵਾੜਾ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ‘ਨਵਾਂ ਜੋਸ਼ ਨਵਾਂ ਦੌਰ’ ਮੁਹਿੰਮ ਤਹਿਤ ਬਲਾਕ ਦੀ ਕਾਂਗਰਸ ਕਮੇਟੀ ਦਾ ਪੁਨਰ ਗਠਨ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕਿਹਾ ਕਿ ਬਲਾਕ ਕਾਂਗਰਸ ਕਮੇਟੀ ’ਚ ਉਨ੍ਹਾਂ ਅਹੁਦੇਦਾਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾਵੇਗਾ ਜੋ ਪਾਰਟੀ ਦੇ ਹਰੇਕ ਪ੍ਰੋਗਰਾਮ ਵਿਚ ਭਾਗ ਲੈਣਗੇ। ਮਾਛੀਵਾੜਾ ’ਚ ਕਾਂਗਰਸ ਦੀ ਬੂਥ ਪੱਧਰ ’ਤੇ ਕਮੇਟੀ ਬਣਾਈ ਜਾਵੇਗੀ।