ਗੁਰਿੰਦਰ ਸਿੰਘ
ਲੁਧਿਆਣਾ, 16 ਫਰਵਰੀ
ਹਲਕਾ ਪੱਛਮੀ ਤੋਂ ਭਾਜਪਾ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਹਰ ਵਰਗ ਵੱਲੋਂ ਲੋਕਾਂ ਦਾ ਪਿਆਰ ਅਤੇ ਭਰਵਾਂ ਸਹਿਯੋਗ ਨਾਲ ਮਿਲ ਰਿਹਾ ਹੈ। ਐਡਵੋਕੇਟ ਸਿੱਧੂ ਵੱਲੋਂ ਅੱਜ ਰਾਜਪੁਰਾ ਬਸਤੀ ਨਜ਼ਦੀਕ ਡੀਐਮਸੀ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਗੱਠਜੋੜ ਦੀ ਡਬਲ ਇੰਜਣ ਦੀ ਸਰਕਾਰ ਬਣੀ ਤਾਂ ਪੰਜਾਬ ਵਿੱਚੋਂ ਗੁੰਡਾਰਾਜ ਦਾ ਅੰਤ ਹੋ ਜਾਵੇਗਾ। ਲੁਟੇਰਿਆਂ, ਚੋਰਾਂ ਅਤੇ ਲੁਟੇਰਿਆਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਸ਼ਾਤੀ ਸਥਾਪਿਤ ਕਰੇਗੀ।
ਕੋਹੇਨੂਰ ਪਾਰਕ ਵਿੱਚ ਹੋਈ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਲਈ ਅਸਲ ਤਬਦੀਲੀ ਦਾ ਸਮਾਂ ਹੈ ਕਿਉਂਕਿ ਕਾਂਗਰਸ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਦੀ ਇਸ ਦੇ ਭ੍ਰਿਸ਼ਟ ਮੰਤਰੀਆਂ ਵੱਲੋਂ ਦੁਰਵਰਤੋਂ ਕੀਤੀ ਗਈ। ਉਨ੍ਹਾਂ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਆਪਣਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਵਿਕਾਸ ਕੀਤਾ।
ਇਸ ਮੌਕੇ ਮੇਜਰ ਸਿੰਘ ਦੇਤਵਾਲ, ਬੌਬੀ ਗਰਚਾ, ਰਜਿੰਦਰ ਸਿੰਘ ਸਿੰਘਪੁਰਾ, ਈਸ਼ਰ ਸਿੰਘ ਟਿੱਬਾ, ਅਮਨਿੰਦਰ ਸਿੰਘ ਗਰੇਵਾਲ, ਜੋਗਿੰਦਰ ਸਿੰਘ ਸੰਧੂ ਆਦਿ ਨੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।